ਨਵੀਂ ਦਿੱਲੀ : ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਦੀ ਇੱਕ ਅਣ-ਪ੍ਰਕਾਸ਼ਿਤ ਕਿਤਾਬ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 2020 ਦੇ ਭਾਰਤ-ਚੀਨ ਸੰਘਰਸ਼ ਦੌਰਾਨ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਦੇ ਦੋਸ਼ ਲਗਾਏ ਹਨ।
ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ਵਿੱਚ ਇਸ 'ਕਿਤਾਬ' ਨੂੰ ਦਿਖਾਉਂਦੇ ਹੋਏ ਕਿਹਾ ਕਿ ਜਦੋਂ ਲਦਾਖ ਵਿੱਚ ਚੀਨੀ ਟੈਂਕ ਦਾਖਲ ਹੋਏ ਸਨ, ਤਾਂ ਜਨਰਲ ਨਰਵਣੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਐੱਸ. ਜੈਸ਼ੰਕਰ ਅਤੇ ਐੱਨ.ਐੱਸ.ਏ. ਅਜੀਤ ਡੋਵਾਲ ਤੋਂ ਅੱਗੇ ਦੀ ਕਾਰਵਾਈ ਲਈ ਹਦਾਇਤਾਂ ਮੰਗੀਆਂ ਸਨ, ਪਰ ਉਨ੍ਹਾਂ ਨੂੰ ਸ਼ੁਰੂ ਵਿੱਚ ਕੋਈ ਜਵਾਬ ਨਹੀਂ ਮਿਲਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫੌਜ ਮੁਖੀ ਨੂੰ "ਜੋ ਸਹੀ ਸਮਝੋ ਉਹ ਕਰੋ" ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੁਡਾ ਲਿਆ ਸੀ, ਜਦਕਿ ਫੌਜ ਦੁਸ਼ਮਣ 'ਤੇ ਗੋਲੀ ਚਲਾਉਣ ਲਈ ਇਜਾਜ਼ਤ ਮੰਗ ਰਹੀ ਸੀ।
ਇਹ ਵੀ ਪੜ੍ਹੋ- ਅਮਰੀਕਾ ਵਾਂਗ ਭਾਰਤ ਵੀ ਕਰਨ ਲੱਗਾ ਡਿਪੋਰਟ ! 2 ਬ੍ਰਿਟਿਸ਼ ਨਾਗਰਿਕਾਂ ਨੂੰ ਦਿੱਤਾ ਦੇਸ਼ ਛੱਡਣ ਦੇ ਹੁਕਮ
ਉੱਥੇ ਹੀ ਸਰਕਾਰ, ਰੱਖਿਆ ਮੰਤਰੀ ਅਤੇ ਸਪੀਕਰ ਨੇ ਅਜਿਹੀ ਕਿਸੇ ਵੀ ਕਿਤਾਬ ਦੀ ਹੋਂਦ ਤੋਂ ਇਨਕਾਰ ਕੀਤਾ ਹੈ। ਰਾਹੁਲ ਗਾਂਧੀ ਨੂੰ ਸਦਨ ਵਿੱਚ ਇਸ ਕਿਤਾਬ ਦੇ ਅੰਸ਼ ਪੜ੍ਹਨ ਤੋਂ ਰੋਕ ਦਿੱਤਾ ਗਿਆ। ਇਸ ਮੁੱਦੇ 'ਤੇ ਹੋਏ ਭਾਰੀ ਹੰਗਾਮੇ, ਕਾਗਜ਼ ਪਾੜਨ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਦੋਸ਼ ਵਿੱਚ ਕਾਂਗਰਸ ਦੇ 7 ਅਤੇ ਸੀ.ਪੀ.ਆਈ. (ਐੱਮ) ਦੇ 1 ਸਮੇਤ ਕੁੱਲ 8 ਸੰਸਦ ਮੈਂਬਰਾਂ ਨੂੰ 2 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮਾਮਲੇ 'ਚ ਰਾਹੁਲ ਗਾਂਧੀ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਆਪਣਾ ਰੋਸ ਪ੍ਰਗਟਾਇਆ ਹੈ ਅਤੇ ਸਦਨ ਵਿੱਚ ਬੋਲਣ ਤੋਂ ਰੋਕਣ ਦੀ ਕਾਰਵਾਈ ਨੂੰ ਲੋਕਤੰਤਰ 'ਤੇ ਕਲੰਕ ਕਰਾਰ ਦਿੱਤਾ ਹੈ। ਇਹ ਵਿਵਾਦ ਉਸ ਸਮੇਂ ਤੇਜ਼ ਹੋਇਆ ਜਦੋਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸਰਕਾਰ ਇਸ ਕਿਤਾਬ ਦੇ ਪ੍ਰਕਾਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸੱਚਾਈ ਤੋਂ ਡਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NRI ਲਈ ਸਰਕਾਰ ਦੀ ਨਰਮੀ , ਵਿਦੇਸ਼ੀ ਅਸਾਸਾ ਖੁਲਾਸਾ ਯੋਜਨਾ ’ਚ ਟੈਕਸ ’ਚ ਇਕ ਵਾਰ ਦੀ ਰਾਹਤ
NEXT STORY