ਪਟਨਾ, (ਯੂ. ਐੱਨ. ਆਈ.)– ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਤੇ ਸੂਬਾਈ ਪ੍ਰਧਾਨ ਮਦਨ ਮੋਹਨ ਝਾਅ ਸਮੇਤ 5 ਵਿਅਕਤੀਆਂ ਵਿਰੁੱਧ ਧਾਰਮਿਕ ਅਤੇ ਜਾਤ-ਪਾਤ ਵਾਲੀ ਮੰਦਭਾਵਨਾ ਫੈਲਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਿਚ ਇਕ ਫਰਵਰੀ 2019 ਨੂੰ ਸਥਾਨਕ ਗਾਂਧੀ ਮੈਦਾਨ ਨੇੜੇ ਲੱਗੇ ਹੋਰਡਿੰਗ ਵਿਚ ਕਥਿਤ ਤੌਰ ’ਤੇ ਰਾਹੁਲ ਗਾਂਧੀ ਨੂੰ ਭਗਵਾਨ ਸ਼ਿਵ, ਪ੍ਰਿਯੰਕਾ ਨੂੰ ਦੇਵੀ ਦੁਰਗਾ ਅਤੇ ਪ੍ਰਧਾਨ ਮੰਤਰੀ ਨੂੰ ਮਹਿਸ਼ਾਸੁਰ ਵਿਖਾਏ ਜਾਣ ਨੂੰ ਦੋ ਭਾਈਚਾਰਿਆਂ ਦਰਮਿਆਨ ਧਾਰਮਿਕ ਮੰਦਭਾਵਨਾ ਫੈਲਾਉਣ ਅਤੇ ਜਾਤ-ਪਾਤ ਬਾਰੇ ਕੱਟੜਵਾਦ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਹੈ।
ਮਾਲਿਆ ਦੀ ਜਾਇਦਾਦ ਬਾਰੇ ਬੈਂਕਾਂ ਦੇ ਦਾਅਵੇ ਨੂੰ ਈ. ਡੀ. ਦੀ ਸਹਿਮਤੀ
NEXT STORY