ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ’ਚ ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ 39 ਜਵਾਨਾਂ ਨਾਲ ਭਰੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਈ ਜਵਾਨਾਂ ਦੇ ਸ਼ਹੀਦ ਹੋਣ ’ਤੇ ਮੰਗਲਵਾਰ ਨੂੰ ਦੁਖ ਜਤਾਇਆ ਅਤੇ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।
ਉਨ੍ਹਾਂ ਟਵੀਟ ਕੀਤਾ, ‘ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ’ਚ ਆਈ.ਟੀ.ਬੀ.ਪੀ. ਦੇ 39 ਜਵਾਨਾਂ ਨਾਲ ਭਰੀ ਬੱਸ ਦੇ ਖੱਡ ’ਚ ਡਿੱਗਣ ਦੀ ਖ਼ਬਰ ਬੇਹੱਦ ਦੁਖਦ ਹੈ। ਮੈਂ ਜ਼ਖ਼ਮੀ ਜਵਾਨਾਂ ਦੇ ਜਲਦ ਠੀਕ ਹੋਣ ਅਤੇ ਸ਼ਹੀਦ ਜਵਾਨਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦਾ ਹਾਂ ਅਤੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।’
ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ’ਚ ਮੰਗਲਵਾਰ ਨੂੰ ਇਕ ਬੱਸ ਦੇ ਖੱਡ ’ਚ ਡਿੱਗਣ ਤੋਂ ਬਾਅਦ ਭਾਰਤ-ਤਿੱਬਤ ਸੀਮਾ ਪੁਲਸ (ITBP) ਦੇ 6 ਜਵਾਨ ਅਤੇ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਜਦਕਿ 32 ਹੋਰ ਜ਼ਖ਼ਮੀ ਹੋ ਗਏ। ਆਈ.ਟੀ.ਬੀ.ਪੀ. ਦੇ ਜਵਾਨ ਅਮਰਨਾਥ ਦੀ ਡਿਊਟੀ ਤੋਂ ਪਰਤ ਰਹੇ ਸਨ।
ਪੁਲਸ ਅਧਿਕਾਰੀ ਨੇ ਕਿਹਾ ਕਿ ਆਈ.ਟੀ.ਬੀ.ਪੀ. ਦੇ 37 ਜਵਾਨਾਂ ਅਤੇ ਦੋ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਚੰਦਨਵਾੜੀ ਅਤੇ ਪਹਿਲਗਾਮ ਵਿਚਕਾਰ ਇਕ ਡੂੰਘੀ ਖੱਡ ’ਚ ਡਿੱਗ ਗਈ।
ਭਾਰਤ ਨੂੰ ਨੰਬਰ-1 ਦੇਸ਼ ਬਣਾਉਣ ਲਈ CM ਕੇਜਰੀਵਾਲ ਨੇ ਦਿੱਤਾ 4 ਸੂਤਰੀ ਫਾਰਮੂਲਾ
NEXT STORY