ਹਿੰਗੋਲੀ : ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀਰ ਸਾਵਰਕਰ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਬਾਰੇ 'ਚੰਗਾ' ਬੋਲਣ ਦੀ ਚੁਣੌਤੀ ਦਿੱਤੀ ਹੈ। 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ, "ਉਧਵ ਜੀ, ਜੇਕਰ ਤੁਹਾਡੇ ਵਿੱਚ ਹਿੰਮਤ ਹੈ, ਤਾਂ ਰਾਹੁਲ ਬਾਬਾ ਨੂੰ ਵੀਰ ਸਾਵਰਕਰ ਅਤੇ ਬਾਲਾ ਸਾਹਿਬ ਬਾਰੇ ਕੁਝ ਚੰਗੇ ਸ਼ਬਦ ਕਹਿਣ ਲਈ ਕਹੋ।"
ਇਹ ਵੀ ਪੜ੍ਹੋ - ਟਮਾਟਰ-ਪਿਆਜ਼ ਤੋਂ ਬਾਅਦ ਹੁਣ ਖਾਣ ਵਾਲੇ ਤੇਲ ਨੇ ਵਧਾਈ ਲੋਕਾਂ ਦੀ ਟੈਨਸ਼ਨ, ਹੋਇਆ ਇੰਨਾ ਮਹਿੰਗਾ
ਸ਼ਾਹ ਨੇ ਕਿਹਾ, 'ਰਾਹੁਲ ਬਾਬਾ ਦੀ ਕਾਂਗਰਸ ਪਾਰਟੀ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਵਾਪਸ ਲਿਆਉਣ ਦਾ ਮਤਾ ਪਾਸ ਕੀਤਾ ਹੈ। ਰਾਹੁਲ ਬਾਬਾ, ਧਿਆਨ ਨਾਲ ਸੁਣੋ, ਸਿਰਫ਼ ਤੁਸੀਂ ਹੀ ਨਹੀਂ, ਤੁਹਾਡੀ ਚੌਥੀ ਪੀੜ੍ਹੀ ਵੀ ਧਾਰਾ 370 ਨੂੰ ਵਾਪਸ ਨਹੀਂ ਲਿਆ ਸਕਦੀ।' ਸ਼ਾਹ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੇ ਭਰੋਸੇ ਨਾਲ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜਿੱਤੇਗੀ। ਉਨ੍ਹਾਂ ਕਿਹਾ, 'ਲੋਕਤੰਤਰ ਵਿੱਚ ਇੰਨਾ ਹੰਕਾਰ…। ਨਤੀਜਿਆਂ 'ਤੇ ਨਜ਼ਰ ਮਾਰੋ, ਹਰਿਆਣਾ 'ਚ ਕਾਂਗਰਸ ਦਾ ਸਫਾਇਆ ਹੋ ਗਿਆ ਅਤੇ ਭਾਜਪਾ ਨੇ ਸਰਕਾਰ ਬਣਾ ਲਈ।'
ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ
ਭਾਜਪਾ ਦੇ ਸੀਨੀਅਰ ਨੇਤਾ ਸ਼ਾਹ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਆਪਣੇ ਬੇਟੇ ਨੂੰ 20 ਵਾਰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਮਹਾਰਾਸ਼ਟਰ ਚੋਣਾਂ ਵਿੱਚ ਉਨ੍ਹਾਂ ਦਾ 'ਰਾਹੁਲ ਜਹਾਜ਼' 21ਵੀਂ ਵਾਰ ਕ੍ਰੈਸ਼ ਹੋਣ ਵਾਲਾ ਹੈ।" ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ ਦੀਆਂ ਚੋਣਾਂ ਤੈਅ ਕਰਨਗੀਆਂ ਕਿ ਰਾਜ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਵੀਰ ਸਾਵਰਕਰ ਦੇ ਮਾਰਗ 'ਤੇ ਚੱਲੇਗਾ ਜਾਂ ਔਰੰਗਜ਼ੇਬ ਦੇ ਮਾਰਗ 'ਤੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਮਹਾਯੁਤੀ ਨੇ ਸ਼ਿਵਾਜੀ ਮਹਾਰਾਜ ਅਤੇ ਵੀਰ ਸਾਵਰਕਰ ਦਾ ਰਸਤਾ ਚੁਣਿਆ ਹੈ, ਜਦੋਂਕਿ ਮਹਾਂ ਵਿਕਾਸ ਅਗਾੜੀ ਔਰੰਗਜ਼ੇਬ ਦੀ ਫੈਨ ਕਲੱਬ ਹੈ। ਸ਼ਾਹ ਨੇ ਕਿਹਾ, "70 ਸਾਲਾਂ ਤੱਕ ਕਾਂਗਰਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਵਿੱਚ ਰੁਕਾਵਟ ਪਾਈ ਪਰ ਮੋਦੀ ਜੀ ਨੇ ਇਸ ਨੂੰ ਬਣਵਾਇਆ।"
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
700 ਕਿਲੋ ਨਸ਼ੀਲਾ ਪਦਾਰਥ ਬਰਾਮਦ, 8 ਈਰਾਨੀ ਨਾਗਰਿਕ ਗ੍ਰਿਫ਼ਤਾਰ
NEXT STORY