ਵਾਇਨਾਡ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਰਲ 'ਚ ਵਾਇਨਾਡ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਮੌਜੂਦ ਸੀ। ਦੋਵੇਂ ਨੇਤਾ ਹੁਣ ਰੋਡ ਸ਼ੋਅ ਕਰ ਰਹੇ ਹਨ। ਇਸ ਦੌਰਾਨ ਭਾਰੀ ਭੀੜ ਦੇਖੀ ਜਾ ਰਹੀ ਹੈ।
ਰਾਹੁਲ ਕਾਂਗਰਸ ਦੀ ਪਰੰਪਰਾਗਤ ਸੀਟ ਅਮੇਠੀ ਦੇ ਨਾਲ ਵਾਇਨਾਡ ਤੋਂ ਚੋਣ ਲੜ ਰਹੇ ਹਨ। ਕਾਂਗਰਸ ਰਾਹੁਲ ਗਾਂਧੀ ਨੂੰ ਵਾਇਨਾਡ ਤੋਂ ਲੜਾ ਕੇ ਦੱਖਣੀ ਭਾਰਤ ਨੂੰ ਵਿੰਨਣ ਦੀ ਕੋਸ਼ਿਸ਼ 'ਚ ਹੈ। ਵਾਇਨਾਡ ਕਾਂਗਰਸ ਸੀਟ ਦੀ ਸਰਹੱਦ ਕਰਨਾਟਕ ਅਤੇ ਤਾਮਿਲਨਾਡੂ ਦੀ ਸਰਹੱਦ ਨੂੰ ਛੂਹਦੀ ਹੈ। ਕਰਨਾਟਕ ਫਿਲਹਾਲ ਕਾਂਗਰਸ ਗਠਜੋੜ ਦੀ ਸਰਕਾਰ ਹੈ। ਤਾਮਿਲਨਾਡੂ 'ਚ ਕਾਂਗਰਸ ਡੀ. ਐੱਮ. ਕੇ ਨਾਲ ਚੋਣ ਲੜ ਰਹੀ ਹੈ, ਜਿੱਥੇ ਗਠਜੋੜ ਨੂੰ ਵਾਪਸੀ ਦੀ ਉਮੀਦ ਹੈ।
ਵਾਇਨਾਡ ਸੀਟ 'ਤੇ ਖੱਬੇ ਪੱਖੀ ਪਾਰਟੀਆਂ ਦੇ ਗਠਜੋੜ ਖੱਬੇ ਡੈਮੋਕ੍ਰੇਟਿਕ ਫਰੰਟ (ਐੱਲ. ਡੀ. ਐੱਫ.) ਨੇ ਪੀ. ਪੀ. ਸੁਨੀਰ ਨੂੰ ਜਦਕਿ ਐੱਨ. ਡੀ. ਏ ਨੇ ਭਾਰਤ ਧਰਮ ਜਲ ਸੈਨਾ ਦੇ ਮੁਖੀ ਤੁਸ਼ਾਰ ਵੇਲਾਪੱਲੀ ਨੂੰ ਉਮੀਦਵਾਰ ਬਣਾਇਆ ਹੈ। 2009 'ਚ ਵਾਇਨਾਡ ਸੀਟ ਮੌਜੂਦਗੀ 'ਚ ਆਈ ਸੀ। ਇਸ ਤੋਂ ਬਾਅਦ ਦੋਵੇਂ ਹੀ ਚੋਣਾਂ 'ਚ ਕਾਂਗਰਸ ਨੇ ਇਸ ਸੀਟ 'ਤੇ ਜਿੱਤ ਦਰਜ ਕੀਤੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਵਾਇਨਾਡ ਸੀਟ ਨੂੰ ਚੋਣ ਅਤੇ ਅੱਜ ਨਾਮਜ਼ਦਗੀ ਦਾਖਲ ਕੀਤੀ। ਦੱਸ ਦੇਈਏ ਕਿ ਕੇਰਲ 'ਚ ਲੋਕ ਸਭਾ ਦੀਆਂ 20 ਸੀਟਾਂ ਹਨ, ਜਿੱਥੇ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ।
ਬੇਖੌਫ ਬਦਮਾਸ਼ਾਂ ਨੇ ਮਹਿਲਾ ਪੁਲਸ ਕਰਮਚਾਰੀ 'ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ
NEXT STORY