ਨਵੀਂ ਦਿੱਲੀ— ਖੇਤੀ ਬਿੱਲ ਖ਼ਿਲਾਫ਼ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਦੇਸ਼ ਤੋਂ ਵਾਪਸ ਦੇਸ਼ ਪਰਤ ਆਏ ਹਨ। ਦੱਸਣਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਦੋਵੇਂ ਨੇਤਾ ਵਿਦੇਸ਼ ਰਵਾਨਾ ਹੋਏ ਸਨ। ਦਰਅਸਲ ਸੋਨੀਆ ਗਾਂਧੀ ਸਲਾਨਾ ਮੈਡੀਕਲ ਚੈਕਅਪ ਲਈ ਵਿਦੇਸ਼ ਯਾਤਰਾ ’ਤੇ ਸਨ ਅਤੇ ਰਾਹੁਲ ਗਾਂਧੀ ਵੀ ਉਨ੍ਹਾਂ ਨਾਲ ਸਨ। ਦੋਹਾਂ ਕਾਂਗਰਸ ਨੇਤਾਵਾਂ ਦੇ ਵਿਦੇਸ਼ ਦੌਰੇ ਨੂੰ ਲੈ ਕੇ ਲੋਕ ਸਭਾ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਹੁਣ ਕਰੀਬ 10 ਦਿਨਾਂ ਬਾਅਦ ਦੋਹਾਂ ਦੀ ਵਾਪਸੀ ਹੋਈ ਹੈ।
ਜ਼ਿਕਰਯੋਗ ਹੈ ਕਿ ਦੋਹਾਂ ਨੇਤਾਵਾਂ ਦੀ ਵਾਪਸੀ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਪਿਛਲੇ 10 ਦਿਨਾਂ ’ਚ ਕਾਫੀ ਕੁਝ ਬਦਲ ਗਿਆ ਹੈ। ਬੀਤੇ ਦਿਨ ਖੇਤੀ ਬਿੱਲ ਦਾ 8 ਸੰਸਦ ਮੈਂਬਰਾਂ ਨੇ ਰਾਜ ਸਭਾ ’ਚ ਜੰਮ ਕੇ ਹੰਗਾਮਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਰਾਜ ਸਭਾ ਦੇ ਮਾਨਸੂਨ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਪਾਰਟੀਆਂ ਅਤੇ ਕਾਂਗਰਸ ਨੇ ਸੰਸਦ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਕਾਂਗਰਸ ਅਤੇ ਹੋਰ ਪਾਰਟੀਆਂ ਨੇ ਪੂਰੇ ਮਾਨਸੂਨ ਸੈਸ਼ਨ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਬਾਈਕਾਟ ਦੀ ਗੱਲ ਆਖੀ ਹੈ। ਅਜਿਹੇ ’ਚ ਹੁਣ ਰਾਹੁਲ-ਸੋਨੀਆ ਵਾਪਸ ਪਰਤੇ ਹਨ, ਤਾਂ ਇਸ ’ਤੇ ਕੀ ਫ਼ੈਸਲਾ ਹੁੰਦਾ ਹੈ ਉਸ ’ਤੇ ਨਜ਼ਰ ਰਹੇਗੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਸਾਨਾਂ ਦੇ ਹਿੱਤ ’ਚ ਲਿਆ ਵੱਡਾ ਫ਼ੈਸਲਾ
NEXT STORY