ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ 'ਚ ਗੰਦਗੀ ਨੂੰ ਲੈ ਕੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਹ 'ਕੇਜਰੀਵਾਲ ਦੀ ਪੈਰਿਸ ਵਰਗੀ ਦਿੱਲੀ' ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਮਕਰ ਸੰਕ੍ਰਾਂਤੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰਿਠਾਲਾ ਪਹੁੰਚੇ ਸਨ ਅਤੇ ਉੱਥੇ ਹੀ ਪਾਰਟੀ ਦੇ ਕੁਝ ਵਰਕਰਾਂ ਨਾਲ ਸਥਾਨਕ ਨਾਲੇ ਅਤੇ ਉੱਥੇ ਮੌਜੂਦ ਗੰਦਗੀ ਨੂੰ ਦੇਖਣ ਪਹੁੰਚੇ। ਇਸ ਦੌਰਾਨ ਰਿਠਾਲਾ ਤੋਂ ਕਾਂਗਰਸ ਉਮੀਦਵਾਰ ਸੁਸ਼ਾਂਤ ਮਿਸ਼ਰਾ ਵੀ ਮੌਜੂਦ ਸਨ।
ਇਸ ਨਾਲੇ ਅਤੇ ਗੰਦਗੀ ਦਾ ਵੀਡੀਓ 'ਐਕਸ' 'ਤੇ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,''ਇਹ ਹੈ ਕੇਜਰੀਵਾਲ ਜੀ ਦੀ 'ਚਮਕਦੀ ਦਿੱਲੀ- ਪੈਰਿਸ ਵਰਗੀ ਦਿੱਲੀ।'' ਰਾਹੁਲ ਨੇ ਸੋਮਵਾਰ ਨੂੰ ਸੀਲਮਪੁਰ ਦੀ ਆਪਣੀ ਚੋਣ ਸਭਾ 'ਚ ਵੀ ਕੇਜਰੀਵਾਲ 'ਤੇ ਤਿੱਖਾ ਵਾਰ ਕੀਤਾ ਸੀ ਅਤੇ ਦੋਸ਼ ਲਗਾਇਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰ੍ਹਾਂ ਝੂਠੇ ਵਾਅਦੇ ਕਰਨ ਅਤੇ ਪ੍ਰਚਾਰ ਕਰਨ ਦੀ ਰਣਨੀਤੀ 'ਤੇ ਅਮਲ ਕਰਦੇ ਹਨ। ਕੇਜਰੀਵਾਲ ਨੇ ਉਨ੍ਹਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਕਾਂਗਰਸ ਬਚਾਉਣ ਦੀ ਲੜਾਈ ਲੜ ਰਹੇ ਹਨ ਪਰ ਉਹ (ਕੇਜਰੀਵਾਲ) ਦੇਸ਼ ਬਚਾਉਣ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਰੂਪਤੀ ਮੰਦਰ ਤੋਂ ਸੋਨਾ ਚੋਰੀ ਕਰਨ ਦੇ ਮਾਮਲੇ 'ਚ ਕਰਮਚਾਰੀ ਗ੍ਰਿਫ਼ਤਾਰ
NEXT STORY