ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੀ ਪਿੱਠਭੂਮੀ 'ਚ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਸਮਾਂ ਨਸ਼ਟ ਕਰਨ ਦੀ ਬਜਾਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ। ਉਨ੍ਹਾਂ ਟਵੀਟ ਕੀਤਾ,''ਸਿੱਧੀ ਜਿਹੀ ਗੱਲ ਹੈ- ਤਿੰਨੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰੋ! ਸਮਾਂ ਨਸ਼ਟ ਕਰ ਕੇ ਮੋਦੀ ਸਰਕਾਰ ਅੰਨਦਾਤਾ ਨੂੰ ਤੋੜਨਾ ਚਾਹੁੰਦੀ ਹੈ ਪਰ ਅਜਿਹਾ ਹੋਵੇਗਾ ਨਹੀਂ। ਸਰਕਾਰ ਦੇ ਹਰ ਅਨਿਆਂ ਵਿਰੁੱਧ, ਅਬ ਕੀ ਬਾਰ ਕਿਸਾਨ ਅਤੇ ਦੇਸ਼ ਤਿਆਰ!''
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,''ਇਹ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਜਨ ਅੰਦੋਲਨ ਹੈ। 85 ਦਿਨ, 230 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਹੋ ਗਈ। ਜਦੋਂ ਤੱਕ ਦਿੱਲੀ ਦੇ ਹੰਕਾਰੀ ਰਾਜਾ ਨੂੰ ਤਿੰਨ ਕਾਲੇ ਕਾਨੂੰਨ ਖ਼ਤਮ ਕਰਨ ਲਈ ਨਹੀਂ ਮਨ੍ਹਾ ਲੈਂਦੇ, ਉਦੋਂ ਤੱਕ ਕਿਸਾਨ ਨਹੀਂ ਜਾਣਗੇ।'' ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਸੰਗਠਨਾਂ ਦੇ ਸਮੂਹ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਸੀ ਕਿ ਕਿਸਾਨ 18 ਫਰਵਰੀ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰੇ ਦੇਸ਼ 'ਚ ਰੇਲ ਰੋਕਣਗੇ।
ਅਨੋਖਾ ਵਿਆਹ : ਇਕ ਹੀ ਮੰਡਪ 'ਚ ਪਿਓ-ਪੁੱਤ, ਸਹੁਰੇ-ਜਵਾਈ, ਭਰਾ-ਭੈਣ ਨੇ ਲਏ 7 ਫੇਰੇ
NEXT STORY