ਨੈਸ਼ਨਲ ਡੈਸਕ- ਮੋਦੀ ਸਰਕਾਰ ਦੇ ਸਾਬਕਾ ਕਾਂਗਰਸ ਪ੍ਰਧਾਨ ਦੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਚੀਨ ਨਾਲ ਲੱਦਾਖ 'ਚ ਝੜਪ ਦੇ ਮੁੱਦੇ 'ਤੇ ਲਗਾਤਾਰ ਹਮਲਾਵਰ ਰਾਹੁਲ ਗਾਂਧੀ ਨੇ ਹੁਣ ਸਵਾਲ ਕੀਤਾ ਹੈ ਕਿ ਰਾਸ਼ਟਰ ਦੀ ਸੁਰੱਖਿਆ ਦੀ ਗੱਲ ਕਦੋਂ ਹੋਵੇਗੀ। ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਕਦੋਂ ਹੋਵੇਗੀ ਰਾਸ਼ਟਰ ਰੱਖਿਆ ਅਤੇ ਸੁਰੱਖਿਆ ਦੀ ਗੱਲ? ਦੱਸਣਯੋਗ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਭਾਰਤ-ਚੀਨ ਸਰਹੱਦ ਵਿਵਾਦ 'ਤੇ ਲੈ ਕੇ ਵੀ ਪ੍ਰਧਾਨ ਮੰਤਰੀ 'ਤੇ ਕਈ ਵਾਰ ਹਮਲਾ ਬੋਲਿਆ ਸੀ। ਉਨ੍ਹਾਂ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਜਾਏ ਸਰੰਡਰ ਮੋਦੀ ਕਿਹਾ ਸੀ।
ਕਾਂਗਰਸ ਨੇਤਾ ਨੇ ਸਰਕਾਰ ਤੋਂ ਸਵਾਲ ਕੀਤਾ ਸੀ ਕਿ ਸਾਡੇ ਫੌਜੀਆਂ ਨੂੰ ਹਥਿਆਰ ਦੇ ਬਿਨਾਂ ਖਤਰੇ ਵੱਲ ਕਿਸ ਨੇ ਭੇਜਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ? ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਚੀਨ ਨੇ ਨਿਹੱਥੇ ਭਾਰਤੀ ਫੌਜੀਆਂ ਦਾ ਕਤਲ ਕਰ ਕੇ ਬਹੁਤ ਵੱਡਾ ਅਪਰਾਧ ਕੀਤਾ ਹੈ।
ਸਾਡੀ ਜ਼ਮੀਨ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਨੂੰ ਭਾਰਤ ਜਵਾਬ ਦੇਣਾ ਜਾਣਦਾ ਹੈ : PM ਮੋਦੀ
NEXT STORY