ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕਿਸੇ ਅਣਪਛਾਤੇ ਵਿਚਾਰਕ ਦੇ ਉਦਾਹਰਣ ਨਾਲ ਸ਼ਨੀਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬਾਰ-ਬਾਰ ਇਕੋ ਰਣਨੀਤੀ ਨਾਲ ਵੱਖਰੇ ਨਤੀਜਿਆਂ ਦੀ ਉਮੀਦ ਕਰਨਾ ਹਾਸੋਹੀਣਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਵਾਰ-ਵਾਰ ਇਕ ਹੀ ਕੰਮ ਕਰਨਾ ਅਤੇ ਉਸ 'ਚ ਵੀ ਵੱਖ ਨਤੀਜੇ ਦੀ ਉਮੀਦ ਕਰਨਾ ਇਕ ਸਨਕ ਹੀ ਹੈ- ਅਣਜਾਣ।''
ਇਸ ਦੇ ਨਾਲ ਹੀ ਉਨ੍ਹਾਂ ਤਾਲਾਬੰਦੀ ਦੇ ਚਾਰੇ ਪੜਾਵਾਂ 'ਚ ਕੋਰੋਨਾ ਦੇ ਲਗਾਤਾਰ ਵਧ ਰਹੇ ਗਰਾਫ਼ ਨੂੰ ਵੀ ਪੋਸਟ ਕੀਤਾ ਹੈ। ਜਿਨ੍ਹਾਂ 'ਚ ਦਿਖਾਇਆ ਗਿਆ ਹੈ ਕਿ ਹਰ ਤਾਲਾਬੰਦੀ 'ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧੀ ਹੈ। ਕਾਂਗਰਸ ਨੇਤਾ ਨੇ ਕੋਰੋਨਾ ਆਫ਼ਤ ਨੂੰ ਲੈ ਕੇ ਸਰਕਾਰ 'ਤੇ ਕੱਲ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ,''ਭਾਰਤ ਇਕ ਗਲਤ ਦੌੜ ਜਿੱਤਣ ਦੇ ਰਸਤੇ 'ਤੇ ਵਧ ਰਿਹਾ ਹੈ। ਇਹ ਹੰਕਾਰ ਅਤੇ ਅਸਮਰੱਥਤਾ ਦੇ ਖਤਰਨਾਕ ਮਿਸ਼ਰਨ ਦੇ ਨਤੀਜੇ ਵਜੋਂ ਪੈਦਾ ਹੋਈ ਭਿਆਨਕ ਤ੍ਰਾਸਦੀ ਹੈ।''
ਡਾਕ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਹੋਵੇਗੀ ਸਿੱਧੀ ਭਰਤੀ, ਜਲਦੀ ਕਰੋ ਅਪਲਾਈ
NEXT STORY