ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਰੋਕੂ ਟੀਕਾਕਰਨ ਦੀ ਕਥਿਤ ਤੌਰ 'ਤੇ ਹੌਲੀ ਗਤੀ ਹੋਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਨਾਲ 'ਨੌਟੰਕੀ' ਕੀਤੀ ਅਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਉਸ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ 'ਝੂਠ ਬੋਲਣ' ਦੀ ਬਜਾਏ ਸੱਚਾਈ ਦੇਸ਼ ਨੂੰ ਦੱਸਣੀ ਚਾਹੀਦੀ ਅਤੇ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਸੁਣਨਾ ਚਾਹੀਦਾ ਹੈ ਕਿ ਵਿਰੋਧੀ ਧਿਰ ਸਰਕਾਰ ਦਾ ਦੁਸ਼ਮਣ ਨਹੀਂ ਹੈ। ਰਾਹੁਲ ਨੇ ਡਿਜੀਟਲ ਸੰਮੇਲਨ 'ਚ ਕਿਹਾ,''ਕੋਰੋਨਾ ਆਫ਼ਤ ਨੂੰ ਲੈ ਕੇ ਅਸੀਂ ਇਕ ਤੋਂ ਬਾਅਦ ਇਕ ਸਰਕਾਰ ਨੂੰ ਸਲਾਹ ਦਿੱਤੀ ਪਰ ਸਰਕਾਰ ਨੇ ਸਾਡਾ ਮਜ਼ਾਕ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਸਮੇਂ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਕੋਰੋਨਾ ਨੂੰ ਹਰਾ ਦਿੱਤਾ ਗਿਆ ਹੈ। ਸੱਚਾਈ ਇਹ ਹੈ ਕਿ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਸਮਝ ਨਹੀਂ ਆਇਆ ਹੈ ਅਤੇ ਅੱਜ ਤੱਕ ਸਮਝ ਨਹੀਂ ਆਇਆ ਹੈ।'' ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਕੋਰੋਨਾ ਇਕ ਬਦਲਦੀ ਹੋਈ ਬੀਮਾਰੀ ਹੈ। ਇਸ ਵਾਇਰਸ ਨੂੰ ਜਿੰਨਾ ਸਮਾਂ ਤੁਸੀਂ ਦਿਓਗੇ, ਜਿੰਨੀ ਜਗ੍ਹਾ ਦਿਓਗੇ, ਇਹ ਓਨਾ ਹੀ ਖ਼ਤਰਾ ਬਣਦਾ ਜਾਵੇਗਾ। ਮੈਂ ਪਿਛਲੇ ਸਾਲ ਕਿਹਾ ਸੀ ਕਿ ਕੋਰੋਨਾ ਨੂੰ ਸਮਾਂ ਅਤੇ ਜਗ੍ਹਾ ਨਾ ਦਿਓ।''
ਇਹ ਵੀ ਪੜ੍ਹੋ : CM ਕੇਜਰੀਵਾਲ ਨੇ ਕੀਤਾ ਤਿਰੰਗੇ ਦਾ ਅਪਮਾਨ, ਕੇਂਦਰੀ ਮੰਤਰੀ ਨੇ LG ਨੂੰ ਲਿਖੀ ਚਿੱਠੀ
ਕਾਂਗਰਸ ਨੇਤਾ ਨੇ ਕਿਹਾ,''ਕੋਰੋਨਾ ਨੂੰ ਰੋਕਣ ਦੇ 3-4 ਤਰੀਕੇ ਹਨ। ਇਨ੍ਹਾਂ 'ਚੋਂ ਇਕ ਤਰੀਕਾ ਟੀਕਾਕਰਨ ਹੈ। ਲਾਕਡਾਊਨ ਇਕ ਹਥਿਆਰ ਹੈ ਪਰ ਇਹ ਅਸਥਾਈ ਹੱਲ ਹੈ। ਸਮਾਜਿਕ ਦੂਰੀ ਅਤੇ ਮਾਸਕ ਵੀ ਅਸਥਾਈ ਹੱਲ ਹੈ। ਟੀਕਾ ਸਥਾਈ ਹੱਲ ਹੈ। ਜੇਕਰ ਤੁਸੀਂ ਤੇਜ਼ੀ ਨਾਲ ਟੀਕਾ ਨਹੀਂ ਲਗਾਉਂਦੇ ਹੋ ਤਾਂ ਵਾਇਰਸ ਵਧਦਾ ਜਾਵੇਗਾ।'' ਉਨ੍ਹਾਂ ਕਿਹਾ,''ਕੁਝ ਹੀ ਸਮੇਂ ਪਹਿਲਾਂ ਮੈਂ ਦੇਖਿਆ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ 'ਟੀਕਾ ਕੂਟਨੀਤੀ' ਕਰ ਰਹੇ ਹਾਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਾਂ। ਅੱਜ ਸਥਿਤੀ ਕੀ ਹੈ? ਦੇਸ਼ ਦੇ ਸਿਰਫ਼ ਤਿੰਨ ਫੀਸਦੀ ਲੋਕਾਂ ਨੂੰ ਟੀਕਾ ਲਗਾਇਆ ਗਿਆ। ਯਾਨੀ 97 ਫੀਸਦੀ ਲੋਕਾਂ ਨੂੰ ਕੋਰੋਨਾ ਫੜ ਸਕਦਾ ਹੈ। ਇਸ ਸਰਕਾਰ ਨੇ ਕੋਰੋਨਾ ਲਈ ਦਰਵਾਜ਼ਾ ਖੁੱਲ੍ਹਾ ਛੱਡ ਰੱਖਿਆ ਹੈ।''
ਇਹ ਵੀ ਪੜ੍ਹੋ : 12ਵੀਂ ਬੋਰਡ ਪ੍ਰੀਖਿਆ 'ਤੇ ਸੁਪਰੀਮ ਕੋਰਟ 'ਚ ਟਲੀ ਸੁਣਵਾਈ, 31 ਮਈ ਨੂੰ ਹੋਵੇਗਾ ਫੈਸਲਾ
ਰਾਹੁਲ ਗਾਂਧੀ ਨੇ ਕਿਹਾ,''ਅਮਰੀਕਾ ਨੇ ਆਪਣੀ ਅੱਧੀ ਆਬਾਦੀ ਨੂੰ ਟੀਕਾ ਲਗਾ ਦਿੱਤਾ। ਬ੍ਰਾਜ਼ੀਲ ਵਰਗੇ ਦੇਸ਼ ਦੇ 8-9 ਫੀਸਦੀ ਲੋਕਾਂ ਨੂੰ ਟੀਕਾ ਲਗਾ ਦਿੱਤਾ। ਅਸੀਂ ਟੀਕਾ ਬਣਾਉਂਦੇ ਹਾਂ ਪਰ ਸਾਡੇ ਇੱਥੇ ਸਿਰਫ਼ ਤਿੰਨ ਫੀਸਦੀ ਲੋਕਾਂ ਨੂੰ ਟੀਕਾ ਲਗਾ ਹੈ।'' ਉਨ੍ਹਾਂ ਨੇ ਦੋਸ਼ ਲਗਾਇਆ,''ਦੂਜੀ ਲਹਿਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨੇ ਜੋ ਨੌਟੰਕੀ ਕੀਤੀ, ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ, ਉਸ ਦਾ ਕਾਰਨ ਦੂਜੀ ਲਹਿਰ ਹੈ।'' ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਅਪੀਲ ਕੀਤੀ ਕਿ ਜੇਕਰ ਮੌਜੂਦਾ ਗਤੀ ਨਾਲ ਟੀਕਾਕਰਨ ਹੋਇਆ ਤਾਂ ਹੋਰ ਵੀ ਲਹਿਰ ਆਏਗੀ, ਕਿਉਂਕਿ ਵਾਇਰਸ ਦਾ ਰੂਪ ਬਦਲਦਾ ਜਾਵੇਗਾ। ਉਨ੍ਹਾਂ ਕਿਹਾ,''ਜਿਸ ਮੌਤ ਦਰ ਦੀ ਗੱਲ ਕੀਤੀ ਜਾ ਰਹੀ ਹੈ, ਉਹ ਝੂਠ ਹੈ। ਇਹ ਝੂਠ ਸਰਕਾਰ ਫ਼ੈਲਾ ਰਹੀ ਹੈ। ਇਹ ਸਿਆਸੀ ਮਾਮਲਾ ਨਹੀਂ ਹੈ, ਇਹ ਦੇਸ਼ ਦੇ ਭਵਿੱਖ ਅਤੇ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਦਾ ਮਾਮਲਾ ਹੈ। ਵਿਰੋਧੀ ਧਿਰ ਸਰਕਾਰ ਦਾ ਦੁਸ਼ਮਣ ਨਹੀਂ ਹੈ। ਵਿਰੋਧੀ ਧਿਰ ਉਨ੍ਹਾਂ ਨੂੰ ਰਸਤਾ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਵੱਡਾ ਐਲਾਨ, 31 ਮਈ ਤੋਂ ਅਨਲੌਕ ਹੋਵੇਗੀ ਦਿੱਲੀ
ਬਜਾਜ ਹੈਲਥਕੇਅਰ ਨੇ ਪੇਸ਼ ਕੀਤੀ ਕੋਵਿਡ -19 ਮਰੀਜ਼ਾਂ 'ਚ ਬਲੈਕ ਫੰਗਸ ਦੀ ਦਵਾਈ
NEXT STORY