ਜੂਨਾਗੜ੍ਹ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਣੀਪੁਰ ਲੰਬੇ ਸਮੇਂ ਤੋਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹੁਣ ਹਿੰਸਾ ਪ੍ਰਭਾਵਿਤ ਸੂਬੇ ਦਾ ਦੌਰਾ ਕਰਨਾ ਕੋਈ ‘ਵੱਡੀ ਗੱਲ’ ਨਹੀਂ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਵੋਟ ਚੋਰੀ’ ਇਸ ਸਮੇਂ ਦੇਸ਼ ਦੇ ਸਾਹਮਣੇ ਸਭ ਤੋਂ ਮੁੱਖ ਮੁੱਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਮਣੀਪੁਰ ਦੀ ਬਜਾਏ ਇਸ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਦੇ ਕੇਸ਼ੋਦ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਲੋਕ ਹਰ ਜਗ੍ਹਾ ‘ਵੋਟ ਚੋਰ’ ਦੇ ਨਾਅਰੇ ਲਗਾ ਰਹੇ ਹਨ।
ਹਵਾਈ ਅੱਡੇ ’ਤੇ ਦੁਪਹਿਰ ਨੂੰ ਉਤਰਨ ਤੋਂ ਬਾਅਦ ਗਾਂਧੀ ਜੂਨਾਗੜ੍ਹ ਸ਼ਹਿਰ ਪਹੁੰਚੇ, ਜਿੱਥੇ ਉਨ੍ਹਾਂ ਦਾ ਗੁਜਰਾਤ ਕਾਂਗਰਸ ਦੀਆਂ ਜ਼ਿਲਾ ਅਤੇ ਸ਼ਹਿਰੀ ਇਕਾਈਆਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਨ ਅਤੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਹੈ। ਜਦੋਂ ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਣੀਪੁਰ ਦੌਰੇ ’ਤੇ ਗਾਂਧੀ ਦੀ ਪ੍ਰਤੀਕਿਰਿਆ ਮੰਗੀ, ਤਾਂ ਕਾਂਗਰਸੀ ਸੰਸਦ ਮੈਂਬਰ ਨੇ ਅਸ਼ਾਂਤ ਉੱਤਰ-ਪੂਰਬੀ ਸੂਬੇ ਦੇ ਉਨ੍ਹਾਂ ਦੇ ਦੌਰੇ ਨੂੰ ਜ਼ਿਆਦਾ ਮਹੱਤਵ ਨਹੀਂ ਦੇਣ ਦੀ ਕੋਸ਼ਿਸ਼ ਕੀਤੀ।
ਗਾਂਧੀ ਨੇ ਕਿਹਾ ਕਿ ਮਣੀਪੁਰ ਲੰਬੇ ਸਮੇਂ ਤੋਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਹੁਣ ਉੱਥੇ ਜਾਣ ਦਾ ਫੈਸਲਾ ਕੀਤਾ ਹੈ। ਇਸ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਅੱਜ ਭਾਰਤ ਵਿਚ ਮੁੱਖ ਮੁੱਦਾ ‘ਵੋਟ ਚੋਰੀ’ ਹੈ। ਰਾਏਬਰੇਲੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵੋਟਾਂ ਚੋਰੀ ਕੀਤੀਆਂ। ਅਸੀਂ ਹਾਲ ਹੀ ਵਿਚ ਕਰਨਾਟਕ ਵਿਚ ਇਹ ਸਾਬਤ ਕੀਤਾ ਹੈ। ਇਸ ਲਈ, ਮੁੱਖ ਮੁੱਦਾ ‘ਵੋਟ ਚੋਰੀ’ ਹੈ। ਹਰ ਜਗ੍ਹਾ ਲੋਕ ‘ਵੋਟ ਚੋਰ’ ਦਾ ਨਾਅਰਾ ਲਗਾ ਰਹੇ ਹਨ।
ਸਾਵਧਾਨ! ਇਸ ਪਹਾੜੀ ਸੂਬੇ 'ਚ ਅਗਲੇ 2 ਦਿਨ ਹੋਵੇਗੀ ਭਾਰੀ ਬਾਰਿਸ਼, IMD ਨੇ ਜਾਰੀ ਕੀਤੀ ਚਿਤਾਵਨੀ
NEXT STORY