ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨੋਟਬੰਦੀ ਅਤੇ ਤਾਲਾਬੰਦੀ ਨਾਲ ਅਣਗਿਣਤ ਘਰ ਉਜਾੜ ਦਿੱਤੇ। ਰਾਹੁਲ ਨੇ ਲੇਡੀ ਸ਼੍ਰੀਰਾਮ ਕਾਲਜ ਦੀ ਇਕ ਵਿਦਿਆਰਥਣ ਦੀ ਖ਼ੁਦਕੁਸ਼ੀ ਦੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਇਸ ਅਤਿਅੰਤ ਦੁਖ਼ਦ ਘੜੀ ਵਿਚ ਇਸ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਹਮਦਰਦੀ। ਜਾਣਬੁੱਝ ਕੇ ਕੀਤੀ ਗਈ ਨੋਟਬੰਦੀ ਅਤੇ ਤਾਲਾਬੰਦੀ ਤੋਂ ਭਾਜਪਾ ਸਰਕਾਰ ਨੇ ਅਣਗਿਣਤ ਘਰ ਉਜਾੜ ਦਿੱਤੇ। ਇਹ ਹੀ ਸੱਚਾਈ ਹੈ।
ਇਹ ਵੀ ਪੜ੍ਹੋ: 'ਨੋਟਬੰਦੀ' 'ਤੇ ਰਾਹੁਲ ਦਾ PM ਮੋਦੀ 'ਤੇ ਸ਼ਬਦੀ ਵਾਰ, ਕਿਹਾ- 'ਸੋਚੀ ਸਮਝੀ ਚਾਲ ਸੀ'
ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੋ ਖ਼ਬਰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ, ਉਸ ਮੁਤਾਬਕ ਉਹ ਤੇਲੰਗਾਨਾ ਨਾਲ ਸਬੰਧ ਰੱਖਣ ਵਾਲੀ ਲੇਡੀ ਸ਼੍ਰੀਰਾਮ ਕਾਲਜ ਦੀ ਵਿਦਿਆਰਥਣ ਸੀ, ਜਿਸ ਨੇ ਪਿਛਲੇ ਦਿਨੀਂ ਪਰਿਵਾਰ ਦੀ ਆਰਥਿਕ ਤੰਗੀ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਵੱਧਦੇ ਪ੍ਰਦੂਸ਼ਣ ਦੀ ਮਾਰ, NGT ਨੇ ਪਟਾਕਿਆਂ 'ਤੇ 30 ਨਵੰਬਰ ਤੱਕ ਲਾਈ ਪਾਬੰਦੀ
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ
PM ਮੋਦੀ ਨੇ ਵਾਰਾਣਸੀ ਨੂੰ ਦਿੱਤਾ 600 ਕਰੋੜ ਦਾ ਤੋਹਫ਼ਾ, ਬੋਲੇ- 'ਲੋਕਲ ਸਾਮਾਨ ਦਾ ਕਰੋ ਇਸਤੇਮਾਲ'
NEXT STORY