ਇਟਖੋਰੀ (ਝਾਰਖੰਡ ), (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ ਭਾਰਤ ਦੀਆਂ ਸਿਹਤਮੰਦ ਲੋਕਰਾਜੀ ਪਰੰਪਰਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ' ਕਰਾਰ ਦਿੱਤਾ ਹੈ।
ਸ਼ਨੀਵਾਰ ਝਾਰਖੰਡ ਦੇ ਚਤਰਾ ਜ਼ਿਲੇ ਦੇ ਇਟਖੋਰੀ ’ਚ ਭਾਜਪਾ ਦੀ ‘ਪਰਿਵਰਤਨ ਯਾਤਰਾ’ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਰਾਜਨਾਥ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੋਰੇਨ ਨੂੰ ਸੱਤਾ ਤੋਂ ਹਟਾਇਆ ਜਾਵੇ ਤੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਏ। ਝਾਰਖੰਡ ’ਚ ਇਸ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦਾ ਪ੍ਰਸਤਾਵ ਹੈ।
ਉਨ੍ਹਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਵਿੰਨ੍ਹਿਅਾ ਤੇ ਦੋਸ਼ ਲਾਇਆ ਕਿ ਰਾਹੁਲ ਵਿਦੇਸ਼ਾਂ ’ਚ ਭਾਰਤ ਦਾ ਅਕਸ ਖਰਾਬ ਕਰਨ ਦੇ ਨਾਲ ਹੀ ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਅਮਰੀਕਾ ਗਏ ਸਨ ਤਾਂ ਉਨ੍ਹਾਂ ਸਿੱਖ ਭਾਈਚਾਰੇ ਨੂੰ ਇਹ ਕਹਿ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਰਤ ਸਿੱਖ ਭਾਈਚਾਰੇ ਲਈ ਸੁਰੱਖਿਅਤ ਨਹੀਂ ਹੈ। ਉਹ ਵਿਦੇਸ਼ਾਂ ’ਚ ਭਾਰਤ ਦੇ ਅਕਸ ਤੇ ਸਾਖ ਨੂੰ ਖਰਾਬ ਕਰ ਰਹੇ ਹਨ।
ਰਾਜਨਾਥ ਨੇ ਝਾਰਖੰਡ ’ਚ ਸੱਤਾਧਾਰੀ ਗੱਠਜੋੜ ਦੇ ਤਿੰਨ ਭਾਈਵਾਲਾਂ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਨੂੰ ਸੂਬੇ ਦੇ ਵਿਕਾਸ ’ਚ ਰੁਕਾਵਟ ਪਾਉਣ ਵਾਲੇ ਕਰਾਰ ਦਿੱਤਾ। ਉਨ੍ਹਾਂ ਬੰਗਲਾਦੇਸ਼ੀ ਤੇ ਰੋਹਿੰਗਿਆ ਘੁਸਪੈਠੀਆਂ ਨੂੰ ਸੁਰੱਖਿਆ ਦੇਣ ਲਈ ਸੂਬਾ ਸਰਕਾਰ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਉਹ ਸਾਡੀਆਂ ਧੀਆਂ ਨਾਲ ਵਿਆਹ ਕਰਵਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਜਾਤ, ਨਸਲ ਜਾਂ ਧਰਮ ਦੀ ਨਹੀਂ ਸਗੋਂ ਨਿਆਂ ਦੀ ਸਿਆਸਤ ’ਚ ਭਰੋਸਾ ਰੱਖਦੀ ਹੈ।
ਅਨੂਪਪੁਰ 'ਚ ਫੈਕਟਰੀ 'ਚ ਕਲੋਰੀਨ ਗੈਸ ਲੀਕ, 12 ਲੋਕ ਹਸਪਤਾਲ 'ਚ ਭਰਤੀ
NEXT STORY