ਕੋਲਕਾਤਾ (ਭਾਸ਼ਾ)- ਰੇਲਵੇ ਨੇ ਮੁੰਬਈ ਤੋਂ ਆ ਰਹੇ ਬਾਰਾਤੀਆਂ ਲਈ ਇਕ 'ਕੁਨੈਕਟਿੰਗ' ਰੇਲ ਗੱਡੀ ਨੂੰ ਹਾਵੜਾ ਸਟੇਸ਼ਨ 'ਤੇ ਕੁਝ ਮਿੰਟ ਰੋਕੀ ਰੱਖਿਆ ਤਾਂ ਜੋ ਉਹ ਸਾਰੇ ਸਮੇਂ ਸਿਰ ਗੁਹਾਟੀ ਵਿਖੇ ਸਮਾਗਮ ਵਾਲੀ ਥਾਂ 'ਤੇ ਪਹੁੰਚ ਸਕਣ। ਇਹ ਮਾਮਲਾ ਸ਼ੁੱਕਰਵਾਰ ਦਾ ਹੈ, ਜਦੋਂ ਮੁੰਬਈ ਤੋਂ ਆਉਣ ਵਾਲੇ 34 ਬਾਰਾਤੀਆਂ 'ਚੋਂ ਇਕ ਚੰਦਰਸ਼ੇਖਰ ਵਾਘ ਨੇ ਰੇਲਵੇ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਅਪੀਲ ਕੀਤੀ ਕਿ ਉਹ ਮੁੰਬਈ-ਹਾਵੜਾ ਗੀਤਾਂਜਲੀ ਐਕਸਪ੍ਰੈੱਸ ਰਾਹੀਂ ਸਫ਼ਰ ਕਰ ਰਿਹਾ ਹੈ, ਜਿਸ ਦੇ ਹਾਵੜਾ ਪਹੁੰਚਣ ਦਾ ਤੈਅ ਸਮਾਂ ਦੁਪਹਿਰ 1 ਵੱਜ ਕੇ 5 ਮਿੰਟ ਹੈ ਪਰ ਉਹ ਲੇਟ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਹਾਵੜਾ ਤੋਂ ਸ਼ਾਮ 4 ਵਜੇ ਆਸਾਮ ਲਈ ਰਵਾਨਾ ਹੋਣ ਵਾਲੀ ਸਰਾਏਘਾਟ ਐਕਸਪ੍ਰੈੱਸ ਛੁੱਟ ਜਾਏਗੀ।
ਇਹ ਵੀ ਪੜ੍ਹੋ : 10 ਬੱਚਿਆਂ ਦੇ ਪਿਓ 20 ਸਾਲ ਛੋਟੀ ਕੁੜੀ ਨਾਲ ਵਿਆਹ ਕਰ ਮੰਗੀ ਸੁਰੱਖਿਆ, ਹਾਈ ਕੋਰਟ ਨੇ ਠੋਕਿਆ ਜੁਰਮਾਨਾ
ਪੂਰਬੀ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਾਘ ਦੀ ਪੋਸਟ ਤੋਂ ਬਾਅਦ, ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐੱਮ.) ਨੂੰ ਭਾਰਤੀ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਜ਼ਰੂਰੀ ਕਦਮ ਚੁੱਕਣ ਦਾ ਇਕ ਸੁਨੇਹਾ ਮਿਲਿਆ। ਰੇਲਵੇ ਅਧਿਕਾਰੀਆਂ ਨੇ ਸਰਾਏਘਾਟ ਐਕਸਪ੍ਰੈੱਸ ਨੂੰ ਰੋਕ ਲਿਆ ਅਤੇ ਯਕੀਨੀ ਬਣਾਇਆ ਕਿ ਗੀਤਾਂਜਲੀ ਐਕਸਪ੍ਰੈੱਸ ਜਲਦੀ ਤੋਂ ਜਲਦੀ ਹਾਵੜਾ ਪਹੁੰਚ ਜਾਵੇ। ਉਨ੍ਹਾਂ ਦੱਸਿਆ ਕਿ ਗੀਤਾਂਜਲੀ ਐਕਸਪ੍ਰੈੱਸ ਸ਼ਾਮ 4.08 ਵਜੇ ਹਾਵੜਾ ਪਹੁੰਚੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਰਾਹੀਂ ਬਾਰਾਤੀਆਂ ਨੂੰ ਪਲੇਟਫਾਰਮ ਨੰਬਰ-24 ਤੋਂ ਪਲੇਟਫਾਰਮ ਨੰਬਰ-9 'ਤੇ ਪਹੁੰਚਾਇਆ ਜਿੱਥੇ ਸਰਾਏਘਾਟ ਐਕਸਪ੍ਰੈੱਸ ਖੜ੍ਹੀ ਸੀ। ਬਾਰਾਤੀਆਂ ਦੇ ਰੇਲ 'ਚ ਸਵਾਰ ਹੋਣ ਤੋਂ ਬਾਅਦ ਸਰਾਏਘਾਟ ਐਕਸਪ੍ਰੈੱਸ ਨੂੰ ਕੁਝ ਮਿੰਟਾਂ ਦੀ ਦੇਰੀ ਨਾਲ ਗੁਹਾਟੀ ਲਈ ਰਵਾਨਾ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ
NEXT STORY