ਜੰਮੂ- ਪਹਾੜੀ ਖੇਤਰ ਮੁਸ਼ਕਲ ਭਗੋਲਿਕ ਭੂ-ਭਾਗ ਨਾਲ ਯੁਕਤ ਹੁੰਦਾ ਹੈ, ਜਿੱਥੇ ਗੁਣਵੱਤਾ ਵਾਲੇ ਰੇਲਵੇ ਨਾਲ ਜੁੜੇ ਰਹਿਣਾ ਇਕ ਵਰਦਾਨ ਹੈ। ਕਸ਼ਮੀਰ ਦੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ (USBRL) ਦੇ ਇੰਜੀਨੀਅਰਿੰਗ ਨੇ ਅੰਸਭਵ ਕੰਮ ਨੂੰ ਸੰਭਵ ਕਰ ਵਿਖਾਇਆ। ਇੰਜੀਨੀਅਰਿੰਗ ਨੇ ਇਸ ਦੇ ਮੁੱਖ T-49 ਸੁਰੰਗ ਨੂੰ ਬਣਾਉਣ ’ਚ ਆਪਣੀ ਆਸਾਧਾਰਣ ਪਹੁੰਚ ਨਾਲ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ।
ਪਿਛਲੇ ਕੁਝ ਸਾਲਾਂ ’ਚ ਕੋਰੋਨਾ ਲਾਗ ਕਾਰਨ ਪ੍ਰਾਜੈਕਟ ਦਾ ਥੋੜ੍ਹੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀ ਪਰ ਆਪਣੀ ਮਾਹਰ ਟੀਮ ਨਾਲ ਅੱਜ ਸੁਰੰਗ T-49 ਨੇ ਕਸ਼ਮੀਰ ਰੇਲਵੇ ਪ੍ਰਾਜੈਕਟ ਦੇ ਬਨਿਹਾਲ-ਕਾਜੀਗੁੰਡ ਡਵੀਜ਼ਨ ’ਤੇ 11.2 ਕਿਲੋਮੀਟਰ ਲੰਬੀ ਪੀਰ ਪੰਜਾਬ ਸੁਰੰਗ ਨੂੰ ਪਾਰ ਕਰ ਲਿਆ ਹੈ। T-49 ਭਾਰਤੀ ਰੇਲਵੇ ਦੀ ਸਭ ਤੋਂ ਲੰਬੀ ਸੁਰੰਗ ਹੈ, ਜੋ ਕਿ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਮੈਗਾ ਪ੍ਰਾਜੈਕਟ ਦੇ ਕਟੜਾ-ਬਨਿਹਾਲ ਡਵੀਜ਼ਨ ਦੇ ਸੁੰਬਰ ਅਤੇ ਅਰਪਿਨਚਲਾ ਸਟੇਸ਼ਨ ਦੇ ਵਿਚਕਾਰ ਚੱਲਦੀ ਹੈ। USBRL ਪ੍ਰਾਜੈਕਟ 272 ਕਿਲੋਮੀਟਰ ਲੰਬੀ ਹੈ, ਜੋ ਕਿ 73 ਪਿੰਡਾਂ ’ਚ 1,47,000 ਲੋਕਾਂ ਨੂੰ ਜੋੜਨ ਵਾਲੀ ਪਹੁੰਚ ਸੜਕ ’ਤੇ ਬਣਾਈ ਗਈ ਹੈ। ਜਿਸ ’ਚ 161 ਕਿਲੋਮੀਟਰ ਜੋ 29 ਪਿੰਡਾਂ ਨੂੰ ਜੋੜਦਾ ਹੈ।
ਟੀ-49 ਟਨਲ ਵਿਚ ਦੋ ਟਿਊਬ ਹਨ- ਮੇਨ ਟਨਲ ਹੈ ਅਤੇ ਦੂਜੀ ਏਸਕੇਪ ਟਨਲ ਹੈ। ਸੁਰੰਗ ਦਾ ਨਿਰਮਾਣ ਏਨੇਟੀਐਮ (ਯਾਨੀ ਨਿਊ ਔਸਟ੍ਰੀਅਨ ਟਨਲਿੰਗ ਮੇਥਡ) ਵਲੋਂ ਕੀਤਾ ਗਿਆ ਹੈ, ਜੋ ਡਰਿਲ ਅਤੇ ਬਲਾਸਟ ਵਿਧੀ ਦੀ ਇਕ ਆਧੁਨਿਕ ਤਕਨੀਕ ਹੈ। ਸੁਰੰਗ ਦਾ ਕਰਾਸ ਸੈਕਸ਼ਨ ਰੂਪ ਰੇਖਾ ਸੋਧ ਕੇ ਘੋੜੇ ਦੇ ਪੈਰ ਦੇ ਆਕਾਰ ਦਾ ਹੈ।ਹਾਲਾਂਕਿ ਇਸ ਸੁਰੰਗ ਨੂੰ ਬਣਾਉਣ ਲਈ ਰੁਕਾਵਟਾਂ ਬਹੁਤ ਸਾਰੀਆਂ ਸਨ ਪਰ ਇੰਜੀਨੀਅਰਾਂ ਨੇ ਸਫ਼ਲਤਾਪੂਰਵਕ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਸਥਾਨਕ ਲੋਕਾਂ ਨੇ ਉਸਾਰੀ ਦੇ ਕੰਮ ’ਚ ਰੁਜ਼ਗਾਰ ਪ੍ਰਾਪਤ ਕੀਤਾ।
ਯੋਗੀ ਨੇ ਰਾਸ਼ਟਰਪਤੀ ਕੋਵਿੰਦ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
NEXT STORY