ਅੰਬਾਲਾ- ਵੰਦੇ ਭਾਰਤ ਦੇ ਹਿਸਾਬ ਨਾਲ ਰੇਲਵੇ ਨਵੀਆਂ ਵਾਸ਼ਿੰਗ ਲਾਈਨਾਂ ਤਿਆਰ ਕਰੇਗਾ। ਰੇਲਵੇ ਨੇ ਇਹ ਫ਼ੈਸਲਾ ਵੰਦੇ ਭਾਰਤ ਦੇ ਢਾਂਚੇ ਨੂੰ ਲੈ ਕੇ ਕੀਤਾ ਹੈ। ਇਹ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਦੇ ਮਾਮਲੇ 'ਚ ਕੁਝ ਘੱਟ ਹਨ, ਇਸ ਲਈ ਰੇਲ ਗੱਡੀ ਦੀ ਸਾਂਭ-ਸੰਭਾਲ ਨੂੰ ਲੈ ਕੇ ਹੁਣ ਜੋ ਵਾਸ਼ਿੰਗ ਲਾਈਨ ਤਿਆਰ ਹੋਵੇਗੀ, ਉਹ ਜ਼ਮੀਨ ਦੇ ਪੱਧਰ ਤੋਂ ਤਿੰਨ ਤੋਂ ਚਾਰ ਫੁੱਟ ਉੱਪਰ ਹੋਵੇਗੀ ਤਾਂ ਕਿ ਇਸ ਦੇ ਹੇਠਾਂ ਤੋਂ ਵੀ ਸਾਫ਼ ਸਫ਼ਾਈ ਕੀਤੀ ਜਾ ਸਕੇ। ਅੰਬਾਲਾ ਮੰਡਲ ਦੇ ਸੀਨੀਅਰ ਵਣਜ ਅਧਿਕਾਰੀ ਨਵੀਨ ਕੁਮਾਰ ਨੇ ਕਿਹਾ ਕਿ ਵੰਦੇ ਭਾਰਤ ਦੇ ਹਿਸਾਬ ਨਾਲ ਨਵੀਆਂ ਵਾਸ਼ਿੰਗ ਲਾਈਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਵੰਦੇ ਭਾਰਤ ਦੇ ਡਿਜਾਈਨ ਨੂੰ ਲੈ ਕੇ ਇਹ ਤਬਦੀਲੀ ਕੀਤੀ ਜਾ ਰਹੀ ਹੈ। ਇਸ ਲਈ ਵਾਸ਼ਿੰਗ ਲਾਈਨ ਦੇ ਬੇਸ ਦਾ ਪੱਧਰ ਉੱਚਾ ਕੀਤਾ ਜਾਵੇਗਾ ਤਾਂ ਕਿ ਹੇਠਾਂ ਦਾ ਹਿੱਸਾ ਵੀ ਸਾਫ਼ ਨਜ਼ਰ ਆ ਸਕੇ। ਮੌਜੂਦਾ ਸਮੇਂ ਜੋ ਵਾਸ਼ਿੰਗ ਲਾਈਨਾਂ ਹਨ, ਉਹ ਮੇਲ ਅਤੇ ਐਕਸਪ੍ਰੈੱਸ ਦੀ ਸਾਂਭ-ਸੰਭਾਲ ਨੂੰ ਲੈ ਕੇ ਹਨ।
ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ
ਵੰਦੇ ਭਾਰਤ ਦੇ ਸੰਚਾਲਨ ਅਤੇ ਸਾਂਭਸੰਭਾਲ ਨੂੰ ਲੈ ਕੇ ਉੱਤਰ ਰੇਲਵੇ ਦੇ 5 ਮੰਡਲਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਵੀਂ ਵਾਸ਼ਿੰਗ ਲਾਈਨ ਦਾ ਨਿਰਮਾਣ ਨਵੀਂ ਦਿੱਲੀ ਸਮੇਤ ਕੱਟੜਾ, ਬਡਗਾਮ, ਜੰਮੂ, ਅੰਮ੍ਰਿਤਸਰ ਸਟੇਸ਼ਨ 'ਤੇ ਕੀਤਾ ਜਾਵੇਗਾ ਤਾਂ ਕਿ ਰੇਲ ਗੱਡੀ ਦੇ ਆਉਂਦੇ ਹੀ ਇਸ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਹੋ ਸਕੇ। ਉੱਥੇ ਹੀ ਅੰਬਾਲਾ ਮੰਡਲ 'ਚ ਵੀ ਇਸ ਕੰਮ ਦੇ ਅਧੀਨ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜੇਕਰ ਅੰਬਾਲਾ ਮੰਡਲ ਦੀ ਵੀ ਕੋਈ ਵੰਦੇ ਭਾਰਤ ਮਿਲਦੀ ਹੈ ਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਉਸ ਦੀ ਸਾਂਭ-ਸੰਭਾਲ ਹੋ ਸਕੇ। ਮੌਜੂਦਾ ਸਮੇਂ ਜੋ ਵੰਦੇ ਭਾਰਤ ਐਕਸਪ੍ਰੈੱਸ ਅੰਬਾਲਾ ਮੰਡਲ ਦੇ ਰੇਲਵੇ ਸਟੇਸ਼ਨ ਊਨਾ ਹਿਮਾਚਲ ਤੋਂ ਨਵੀਂ ਦਿੱਲੀ ਦਰਮਿਆਨ ਚੱਲ ਰਹੀ ਹੈ, ਉਸ ਦੀ ਸਾਂਭ-ਸੰਭਾਲ ਦਿੱਲੀ ਮੰਡਲ ਦੇ ਅਧੀਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਉੱਤਰਾਖੰਡ 'ਚ 4200 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ
NEXT STORY