ਨੈਸ਼ਨਲ ਡੈਸਕ- ਦੇਸ਼ ਭਰ ਵਿਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ। ਕਿਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤਾਂ ਕਿਤੇ ਮੀਂਹ ਦਾ ਦੌਰ ਜਾਰੀ ਹੈ। ਇਸ ਕਾਰਨ ਕਈ ਸੂਬਿਆਂ 'ਚ ਠੰਡ ਵੱਧ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਕ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਕੁਝ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਉੱਥੇ ਹੀ ਕੁਝ ਸੂਬਿਆਂ ਵਿਚ ਤਾਪਮਾਨ ਵੱਧਣ ਦੇ ਸੰਕੇਤ ਹਨ।
ਇਹ ਵੀ ਪੜ੍ਹੋ- ਮੋਬਾਈਲ 'ਤੇ ਗੇਮ ਖੇਡਦਿਆਂ ਮੁੰਡੇ ਨੇ ਕਰ 'ਤੀ ਵੱਡੀ ਗਲਤੀ, ਖ਼ਾਤੇ 'ਚੋਂ ਉੱਡੇ ਡੇਢ ਲੱਖ ਰੁਪਏ
ਉੱਤਰੀ ਭਾਰਤ 'ਚ ਤੇਜ਼ ਹਵਾਵਾਂ ਅਤੇ ਬਰਫ਼ਬਾਰੀ
6 ਮਾਰਚ ਨੂੰ ਦਿੱਲੀ-NCR ਸਮੇਤ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਚ 25-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਅਰੁਣਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ 'ਚ ਬਰਫ਼ਬਾਰੀ ਅਤੇ ਮੀਂਹ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਆਸਾਮ, ਨਾਗਾਲੈਂਡ ਅਤੇ ਕੇਰਲ 'ਚ ਮੀਂਹ ਪਿਆ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਤੇਜ਼ ਹਵਾਵਾਂ ਚੱਲੀਆਂ।
ਇਹ ਵੀ ਪੜ੍ਹੋ- ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਣਾਈ ਖੁਸ਼ਖ਼ਬਰੀ
ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ
ਪੱਛਮੀ ਹਿਮਾਲੀਅਨ ਖੇਤਰ 'ਚ 9 ਮਾਰਚ ਤੋਂ ਇਕ ਨਵਾਂ ਪੱਛਮੀ ਗੜਬੜ ਸਰਗਰਮ ਹੋਵੇਗਾ, ਜਿਸ ਕਾਰਨ 9 ਤੋਂ 12 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਹੋਵੇਗੀ। ਉੱਤਰਾਖੰਡ ਵਿਚ 10 ਤੋਂ 12 ਮਾਰਚ ਤੱਕ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 7 ਮਾਰਚ ਨੂੰ ਉੱਤਰ-ਪੂਰਬੀ ਸੂਬਿਆਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਆਸਾਮ ਵਿਚ ਮੀਂਹ ਪੈ ਸਕਦਾ ਹੈ। ਬਿਹਾਰ ਵਿਚ 8 ਮਾਰਚ ਨੂੰ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- 'ਅੰਕਲ ਪਲੀਜ਼ ਬਚਾ ਲਓ', ਬੇਰਹਿਮ ਸ਼ਖ਼ਸ ਨੇ ਮੁੰਡੇ ਨੂੰ ਬਣਾਇਆ ਬੰਧਕ ਤੇ ਫਿਰ...
ਤਾਪਮਾਨ 'ਚ ਵਾਧੇ ਦੇ ਸੰਕੇਤ
ਅਗਲੇ 4-5 ਦਿਨਾਂ ਵਿਚ ਉੱਤਰ-ਪੱਛਮੀ, ਮੱਧ ਭਾਰਤ ਅਤੇ ਗੁਜਰਾਤ 'ਚ ਵੱਧ ਤੋਂ ਵੱਧ ਤਾਪਮਾਨ 3-5 ਡਿਗਰੀ ਸੈਲਸੀਅਸ ਵੱਧ ਸਕਦਾ ਹੈ। ਇਸ ਦੇ ਨਾਲ ਹੀ ਪੂਰਬੀ ਭਾਰਤ ਵਿਚ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਗੋਆ, ਕੋਂਕਣ, ਕੇਰਲ ਅਤੇ ਕਰਨਾਟਕ ਵਿਚ 6 ਤੋਂ 8 ਮਾਰਚ ਤੱਕ ਗਰਮੀ ਤੇਜ਼ ਹੋਵੇਗੀ ਅਤੇ 9-10 ਮਾਰਚ ਨੂੰ ਹੀਟ ਵੇਵ ਚੱਲ ਸਕਦੀ ਹੈ। 7 ਮਾਰਚ ਨੂੰ ਆਂਧਰਾ ਪ੍ਰਦੇਸ਼ ਵਿਚ ਹੀਟ ਵੇਵ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾ. ਮਨਮੋਹਨ ਸਿੰਘ ਦੀ ਸਮਾਰਕ ਨਾਲ ਜੁੜੀ ਵੱਡੀ ਖ਼ਬਰ, ਇਹ ਜਗ੍ਹਾ ਹੋਈ ਫ਼ਾਈਨਲ
NEXT STORY