ਜੀਂਦ- ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ। ਵਿਨੇਸ਼ ਨੇ ਆਪਣੇ ਪਤੀ ਸੋਮਵੀਰ ਰਾਠੀ ਨਾਲ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਵਿਨੇਸ਼ ਅਤੇ ਉਨ੍ਹਾਂ ਦੇ ਪਤੀ ਸੋਮਵੀਰ ਨੇ ਪੋਸਟ 'ਚ ਲਿਖਿਆ- ਸਾਡੀ ਪ੍ਰੇਮ ਕਹਾਣੀ ਜਾਰੀ ਹੈ, ਜਿਸ ਵਿਚ ਹੁਣ ਇਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ।
ਦੱਸ ਦੇਈਏ ਕਿ ਵਿਨੇਸ਼ ਨੇ ਸਾਲ 2018 ਵਿਚ ਸੋਮਵੀਰ ਰਾਠੀ ਨਾਲ ਵਿਆਹ ਕਰਵਾਇਆ ਸੀ। ਸੋਮਵੀਰ ਵੀ ਪੇਸ਼ੇ ਤੋਂ ਇਕ ਪਹਿਲਵਾਨ ਹਨ। ਹਿੰਦੂ ਰੀਤੀ-ਰਿਵਾਜ ਮੁਤਾਬਕ ਵਿਆਹ ਵਿਚ 7 ਫੇਰੇ ਲਏ ਜਾਂਦੇ ਹਨ ਪਰ ਵਿਨੇਸ਼ ਅਤੇ ਸੋਮਵੀਰ ਨੇ 8 ਫੇਰੇ ਲਏ ਸਨ। ਇਹ 8ਵਾਂ ਫੇਰਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੀ ਸਹੁੰ 'ਤੇ ਖਤਮ ਹੋਇਆ ਸੀ, ਇਸ ਲਈ ਉਨ੍ਹਾਂ ਦਾ ਵਿਆਹ ਵੱਖਰਾ ਰਿਹਾ।
ਵਿਨੇਸ਼ ਨੇ ਪੈਰਿਸ ਓਲਪਿੰਕ 2024 ਦੀ ਨਿਰਾਸ਼ਾ ਮਗਰੋਂ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਅਦ ਵਿਨੇਸ਼ ਨੇ ਸਿਆਸਤ ਵਿਚ ਐਂਟਰੀ ਕੀਤੀ ਸੀ। ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਅਤੇ 2024 ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਹੁਣ ਉਨ੍ਹਾਂ ਦੇ ਘਰ ਖੁਸ਼ਖ਼ਬਰੀ ਦਸਤਕ ਦੇ ਰਹੀ ਹੈ।
ਮੌਸਮ ਮਾਰੇਗਾ ਪਲਟੀ, ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਦਾ ਅਲਰਟ
NEXT STORY