ਨਵੀਂ ਦਿੱਲੀ- ਦਿੱਲੀ-NCR 'ਚ ਮੌਸਮ ਨੇ ਕਰਵਟ ਲੈ ਲਈ ਹੈ। ਵੀਰਵਾਰ ਸਵੇਰੇ ਕਈ ਥਾਵਾਂ 'ਤੇ ਮੀਂਹ ਪਿਆ ਅਤੇ ਘੱਟ ਤੋਂ ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ 4.1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਦਿਨ ਦੇ ਸਮੇਂ ਗਰਜ ਨਾਲ ਮੀਂਹ ਦਾ ਅਨੁਮਾਨ ਜਤਾਇਆ ਹੈ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਤੋਂ ਰਾਜਧਾਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਸਮ ਗਰਮ ਹੋ ਗਿਆ ਸੀ। ਲੋਕਾਂ ਨੇ ਰਜਾਈਆਂ-ਕੰਬਲ ਸਾਂਭ ਦਿੱਤੇ ਸਨ। ਇੱਥੋਂ ਤੱਕ ਫਰਵਰੀ ਮਹੀਨੇ ਵਿਚ ਹੀ ਰਾਤ ਦੇ ਸਮੇਂ ਪੱਖਾ ਚਲਾਉਣ ਦੀ ਲੋੜ ਮਹਿਸੂਸ ਹੋਣ ਲੱਗੀ ਸੀ ਪਰ ਇਸ ਮੀਂਹ ਮਗਰੋਂ ਫਿਰ ਤੋਂ ਰਾਜਧਾਨੀ ਵਿਚ ਹਲਕੀ ਠੰਡ ਪਰਤਣ ਦੀ ਸੰਭਾਵਨਾ ਹੈ।
ਵੀਰਵਾਰ ਤੜਕੇ ਤੋਂ ਹੀ ਰਾਜਧਾਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਸਮਾਨ 'ਚ ਬਦਲ ਛਾਏ ਰਹੇ। ਹਰ ਪਾਸੇ ਹਨ੍ਹੇਰਾ ਸੀ। ਇਸ ਦੌਰਾਨ ਸਵੇਰੇ ਕਰੀਬ 7 ਵਜੇ ਹਲਕੀ ਬਾਰਿਸ਼ ਸ਼ੁਰੂ ਹੋ ਗਈ। ਇਸ ਬਾਰਿਸ਼ ਕਾਰਨ ਰਾਜਧਾਨੀ ਦੇ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਹ ਬਾਰਿਸ਼ ਕਿਸਾਨਾਂ ਲਈ ਬਹੁਤ ਵਧੀਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਦਿੱਲੀ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਸੀ। ਰਿਪੋਰਟ ਮੁਤਾਬਕ ਅਜਿਹਾ ਹੀ ਮੌਸਮ ਸ਼ੁੱਕਰਵਾਰ ਤੱਕ ਜਾਰੀ ਰਹਿ ਸਕਦਾ ਹੈ। ਇਸ ਕਾਰਨ ਵੀਕਐਂਡ 'ਤੇ ਵੀ ਮੌਸਮ ਸ਼ਾਨਦਾਰ ਹੋ ਸਕਦਾ ਹੈ।
...ਜਦੋਂ ਮਹਾਸ਼ਿਵਰਾਤਰੀ 'ਤੇ ਯੂਨੀਵਰਸਿਟੀ 'ਚ ਪੈ ਗਿਆ ਭੜਥੂ
NEXT STORY