ਨੈਸ਼ਨਲ ਡੈਸਕ : ਹਰਿਆਣਾ ਦੇ ਜ਼ਿਲ੍ਹਾ ਪਾਨੀਪਤ ਦੇ ਪਿੰਡ ਖਾਂਦ੍ਰਾ ਨਾਲ ਸੰਬੰਧ ਰੱਖਣ ਵਾਲੇ ਨੀਰਜ ਚੋਪੜਾ ਨੇ ਅੱਜ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਥੇ ਹੀ ਨੀਰਜ ਦੀ ਇਸ ਪ੍ਰਾਪਤੀ ’ਤੇ ਹਰਿਆਣਾ ਸਰਕਾਰ ਨੇ ਵੀ ਖੁਸ਼ ਹੋ ਕੇ ਉਨ੍ਹਾਂ ’ਤੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ ਹੈ । ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਖੁਦ ਨੀਰਜ ਦਾ ਪ੍ਰਦਰਸ਼ਨ ਦੇਖਿਆ। ਇਸ ਤੋਂ ਬਾਅਦ ਨੀਰਜ ਦੀ ਜਿੱਤ ’ਤੇ ਉਨ੍ਹਾਂ ਨੇ ਵਧਾਈ ਦਿੱਤੀ ਤੇ ਨੀਰਜ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਇਨਾਮਾਂ ਤੇ ਸਨਮਾਨ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ’ਤੇ ਰਾਸ਼ਟਰਪਤੀ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਨੀਰਜ ਦੀ ਜਿੱਤ ਦੇਸ਼ ਤੇ ਹਰਿਆਣਾ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ, 6 ਕਰੋੜ ਰੁਪਏ ਇਨਾਮ ਵਜੋਂ ਤੇ ਨਾਲ ਹੀ ਕੰਸੇਸ਼ਨਲ ਰੇਟ ’ਤੇ ਪਲਾਟ ਵੀ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ’ਚ ਐਥਲੈਟਿਕਸ ਦਾ ਇਕ ਵੱਖਰਾ ਸੈਂਟਰ ਬਣਾਉਣਗੇ ਤੇ ਉਸ ਦਾ ਹੈੱਡ ਨੀਰਜ ਨੂੰ ਬਣਾਇਆ ਜਾਵੇਗਾ। ਖੱਟੜ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਦੂਜੀਆਂ ਖੇਡਾਂ ਨੂੰ ਵੀ ਬੜ੍ਹਾਵਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਨੀਰਜ ਚੋਪੜਾ ਪੰਚਕੂਲਾ ’ਚ ਅਭਿਆਸ ਕਰਦੇ ਰਹੇ ਹਨ।
ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ’ਤੇ ਰਾਸ਼ਟਰਪਤੀ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
NEXT STORY