ਨੈਸ਼ਨਲ ਡੈਸਕ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ 2 ਸੂਬਿਆਂ ਦੇ ਰਾਜਪਾਲ ਦੀ ਨਿਯੁਕਤੀ ਕੀਤੀ ਹੈ, ਜਿਨ੍ਹਾਂ 'ਚ ਕੇ. ਰਾਜਸ਼ੇਖਰਨ ਨੂੰ ਮਿਜੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਦੂਜੇ ਪ੍ਰੋਫੈਸਰ ਗਣੇਸ਼ੀ ਲਾਲ ਨੂੰ ਉੜੀਸਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਜਸ਼ੇਖਰਨ ਲੈਫਟੀਨੈਂਟ ਜਨਰਲ ਨਿਰਭਿਆ ਸ਼ਰਮਾ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 28 ਮਈ ਨੂੰ ਪੂਰਾ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਤੋਂ ਅੱਜ ਰਾਤ ਜਾਰੀ ਕੀਤੀ ਗਈ ਰਿਪੋਰਟ ਦੁਆਰਾ ਦਿੱਤੀ ਗਈ ਹੈ।
ਆਡੀ ਆਪਣੀਆਂ ਇਨ੍ਹਾਂ ਕਾਰਾਂ 'ਤੇ ਦੇ ਰਹੀ ਹੈ 10 ਲੱਖ ਰੁਪਏ ਤੱਕ ਦੀ ਛੋਟ
NEXT STORY