ਜੈਪੁਰ— ਰਾਜਸਥਾਨ 'ਚ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਵਿਰੁੱਧ ਬਗਾਵਤੀ ਤੇਵਰ ਅਪਣਾਉਣ ਵਾਲੇ ਨੇਤਾ ਸਚਿਨ ਪਾਇਲਟ ਨੂੰ ਉੱਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੋਹਾਂ ਅਹੁਦਿਆਂ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਨੇ ਟਵਿੱਟਰ 'ਤੇ ਪਹਿਲੀ ਪ੍ਰਤੀਕਿਰਿਆ ਜ਼ਾਹਰ ਕੀਤੀ। ਸਚਿਨ ਨੇ ਟਵੀਟ ਕਰ ਕੇ ਕਿਹਾ ਕਿ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਹਰਾਇਆ ਨਹੀਂ।
ਇਸ ਦੇ ਨਾਲ ਹੀ ਸਚਿਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਡਿਪਟੀ ਸੀ. ਐੱਮ. ਹਟਾ ਦਿੱਤਾ ਹੈ ਅਤੇ ਕਿਤੇ ਵੀ ਕਾਂਗਰਸ ਦਾ ਜ਼ਿਕਰ ਨਹੀਂ ਹੈ। ਦੱਸਣਯੋਗ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਵਿਰੁੱਧ ਬਗਾਵਤੀ ਤੇਵਰ ਅਪਣਾਉਣ ਕਰ ਕੇ ਪਾਇਲਟ ਅਤੇ ਸਾਥੀ ਨੇਤਾਵਾਂ ਵਿਰੁੱਧ ਕਾਂਗਰਸ ਨੇ ਸਖਤ ਕਾਰਵਾਈ ਕੀਤੀ ਹੈ। ਪਾਇਲਟ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੇ ਨਾਲ-ਨਾਲ ਪਾਰਟੀ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਸਚਿਨ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਮੰਤਰੀ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਵੀ ਹਟਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਆਲਾਕਮਾਨ ਨਾਲ ਗੱਲਬਾਤ ਦੌਰਾਨ ਪਾਇਲਟ ਨੇ 3 ਮੰਗਾਂ ਰੱਖੀਆਂ— ਖੁਦ ਨੂੰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ, ਪ੍ਰਦੇਸ਼ ਦੇ ਮੁਖੀ ਅਵਿਨਾਸ਼ ਪਾਂਡੇ ਨੂੰ ਹਟਾਏ ਜਾਣ ਅਤੇ ਆਪਣੇ ਸਮਰਥਕਾਂ ਨੂੰ ਕੈਬਨਿਟ 'ਚ ਸ਼ਾਮਲ ਕਰਨ ਦੀ ਮੰਗ ਰੱਖੀ ਸੀ। ਜਿਸ ਵਿਚੋਂ 2 ਲੈ ਕੇ ਸਹਿਮਤੀ ਬਣੀ ਪਰ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਸਾਫ ਕਰ ਦਿੱਤਾ ਗਿਆ ਕਿ ਉਹ ਬਦਲਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ
ਜੰਮੂ-ਕਸ਼ਮੀਰ 'ਚ ਕੋਰੋਨਾ ਮਾਮਲੇ 10800 ਦੇ ਪਾਰ, 190 ਲੋਕਾਂ ਦੀ ਹੋਈ ਮੌਤ
NEXT STORY