ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਵੀਰਵਾਰ ਨੂੰ 10 ਲੋਕਾਂ ਦੀ ਮੌਤ ਹੋ ਗਈ, ਇਸ ਨਾਲ ਸੂਬੇ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 323 ਹੋ ਗਈ ਹੈ। ਇਨਫਕੈਸ਼ਨ ਦੇ 84 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਇਸ ਖਤਰਨਾਕ ਵਾਇਰਸ ਦੇ ਪੀੜਤ ਲੋਕਾਂ ਦੀ ਕੁੱਲ ਗਿਣਤੀ 13,626 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਭਰਤਪੁਰ 'ਚ 6, ਬੀਕਾਨੇਰ 'ਚ 2, ਬਾੜਮੇਰ ਅਤੇ ਚਿਤੌੜਗੜ੍ਹ 'ਚ ਇਕ-ਇਕ ਪੀੜਤ ਮਰੀਜ਼ ਦੀ ਮੌਤ ਹੋਈ ਹੈ।
ਇਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 323 ਹੋ ਗਈ ਹੈ। ਸਿਰਫ਼ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 28, ਭਰਤਪੁਰ 'ਚ 26, ਕੋਟਾ 'ਚ 18, ਅਜਮੇਰ 'ਚ 12 ਅਤੇ ਨਾਗੌਰ 'ਚ 10 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 21 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।
ਵੀਰਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 84 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਭਰਤਪੁਰ 'ਚ 31, ਜੈਪੁਰ 'ਚ 28, ਸਿਰੋਹੀ 'ਚ 7, ਝੁੰਝੁਨੂੰ 'ਚ 6, ਝਾਲਾਵਾੜ 'ਚ 5 ਅਤੇ ਚੁਰੂ 'ਚ 3 ਨਵੇਂ ਮਾਮਲੇ ਸ਼ਾਮਲ ਹਨ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਰੱਖਿਆ ਗਿਆ ਹੈ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਅਸੀਂ ਕੀ ਖੱਟਿਆ ਤੇ ਕੀ ਗੁਆਇਆ!
NEXT STORY