ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਬੁੱਧਵਾਰ ਨੂੰ 5 ਹੋਰ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਸੂਬੇ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 426 ਹੋ ਗਈ ਹੈ। ਇਸ ਦੇ ਨਾਲ ਹੀ 115 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਪੀੜਤਾਂ ਦੀ ਹੁਣ ਤੱਕ ਦੀ ਕੁੱਲ ਗਿਣਤੀ 18427 ਹੋ ਗਈ, ਜਿਨ੍ਹਾਂ 'ਚੋਂ 3358 ਇਲਾਜ ਅਧੀਨ ਹਨ। ਇੱਥੇ ਇਕ ਅਧਿਕਾਰਤ ਬਿਆਨ ਅਨੁਸਾਰ ਵੀਰਵਾਰ ਨੂੰ ਜੋਧਪੁਰ ਅਤੇ ਬੀਕਾਨੇਰ 'ਚ 2-2, ਬਾੜਮੇਰ 'ਚ ਇਕ ਹੋਰ ਪੀੜਤ ਦੀ ਮੌਤ ਦਰਜ ਕੀਤੀ ਗਈ। ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 426 ਹੋ ਗਈ ਹੈ।
ਸਿਰਫ਼ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 163 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 53, ਭਰਤਪੁਰ 'ਚ 34, ਕੋਟਾ 'ਚ 23, ਅਜਮੇਰ 'ਚ 18, ਬੀਕਾਨੇਰ 'ਚ 15 ਅਤੇ ਨਾਗੌਰ 'ਚ 12 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 28 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਵੀਰਵਾਰ ਸਵੇਰੇ 10.30 ਵਜੇ ਤੱਕ ਸਾਹਮਣੇ ਆਏ ਨਵੇਂ ਮਾਮਲਿਆਂ 'ਚ ਉਦੇਪੁਰ 'ਚ 21, ਬੀਕਾਨੇਰ 'ਚ 12, ਰਾਜਸਮੰਦ 'ਚ 10, ਧੌਲਪੁਰ 'ਚ 10, ਜੈਪੁਰ ਅਤੇ ਜਾਲੌਰ 'ਚ 9-9 ਅਤੇ ਭਰਤਪੁਰ 'ਚ 6 ਨਵੇਂ ਮਾਮਲੇ ਸ਼ਾਮਲ ਹਨ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
ਲੱਦਾਖ 'ਚ ਲੱਗੇ ਹਲਕੇ ਭੂਚਾਲ ਦੇ ਝਟਕੇ
NEXT STORY