ਕੋਟਾ- ਰਾਜਸਥਾਨ ਦੇ ਕੋਟਾ ਜ਼ਿਲ੍ਹੇ 'ਚ 16 ਸਾਲਾ ਮੁੰਡੇ ਨੇ ਸ਼ੁੱਕਰਵਾਰ ਤੜਕੇ ਆਪਣੇ ਸ਼ਰਾਬੀ ਪਿਤਾ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ। ਇਟਾਵਾ ਥਾਣੇ ਦੇ ਐੱਸ.ਐੱਚ.ਓ. ਬਜਰੰਗ ਲਾਲ ਨੇ ਦੱਸਿਆ ਕਿ ਘਟਨਾ ਤੜਕੇ ਕਰੀਬ 3.30 ਵਜੇ ਦੀ ਹੈ, ਜਦੋਂ ਮੁੰਡੇ ਨੇ ਘਰ ਤੋਂ ਕੁਹਾੜੀ ਲੈ ਕੇ ਆਪਣੇ ਪਿਤਾ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਘਰ 'ਚ ਹੋਰ ਮੈਂਬਰ ਦੂਜੇ ਕਮਰੇ 'ਚ ਸੌਂ ਰਹੇ ਸਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਰਨ ਵਾਲਾ ਆਬਿਦ ਅਲੀ (45) ਹਿਸਟਰੀ ਸ਼ੀਟਰ ਸੀ ਅਤੇ ਉਸ ਵਿਰੁੱਧ ਕਤਲ ਅਤੇ ਲੁੱਟ ਸਮੇਤ 27 ਅਪਰਾਧਕ ਮਾਮਲੇ ਦਰਜ ਸਨ। ਉਹ ਕੁਝ ਮਾਮਲਿਆਂ 'ਚ ਦੋਸ਼ੀ ਵੀ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ।
ਇਹ ਵੀ ਪੜ੍ਹੋ : ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਲੀ ਨਸ਼ੇ 'ਚ ਆਪਣੀ ਪਤਨੀ, ਦੋਵੇਂ ਪੁੱਤਾਂ ਅਤੇ ਧੀ ਦੀ ਕੁੱਟਮਾਰ ਕਰਦਾ ਸੀ। ਐੱਸ.ਐੱਚ.ਓ. ਨੇ ਦੱਸਿਆ ਕਿ ਪਹਿਲੀ ਨਜ਼ਰ 'ਚ ਮਾਮਲਾ ਇਹ ਹੈ ਕਿ 10ਵੀਂ 'ਚ ਪੜ੍ਹਨ ਵਾਲੇ ਨਾਬਾਲਗ ਮੁੰਡੇ ਨੇ ਰੋਜ਼-ਰੋਜ਼ ਦੀ ਕੁੱਟਮਾਰ ਤੋਂ ਤੰਗ ਆ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਅਲੀ ਦੇ ਭਰਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁੰਡੇ ਨੂੰ ਹਾਲੇ ਤੱਕ ਫੜਿਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਕੋਰੋਨਾ ਦਾ ਭਿਆਨਕ ਮੰਜ਼ਰ, ਇਕੱਠੇ ਬਲ਼ ਰਹੀਆਂ ਹਨ ਦਰਜਨਾਂ ਚਿਖ਼ਾਵਾਂ
ਹਿਮਾਚਲ : ਬਰਫ਼ਬਾਰੀ 'ਚ ਫਸੇ 37 ਲੋਕਾਂ ਨੂੰ ਜ਼ੀਰੋ ਡਿਗਰੀ ਤਾਪਮਾਨ 'ਚ ਕੀਤਾ ਗਿਆ ਰੈਸਕਿਊ
NEXT STORY