ਬੂੰਦੀ—ਰਾਜਸਥਾਨ 'ਚ ਕੋਟਾ ਤੋਂ ਬਾਅਦ ਹੁਣ ਬੂੰਦੀ 'ਚ ਇਕ ਮਹੀਨੇ ਦੌਰਾਨ 10 ਮਾਸੂਮ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਦੱਸ ਦੇਈਏ ਕਿ ਪਹਿਲਾਂ ਕੋਟਾ ਦੇ ਜੇਕੇ ਲੋਨ ਹਸਪਤਾਲ 'ਚ ਦਸੰਬਰ ਮਹੀਨੇ ਦੌਰਾਨ ਹੁਣ ਤੱਕ 106 ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ਸਵਾਲਾਂ ਦੇ ਘੇਰੇ 'ਚ ਫਸ ਚੁੱਕੀ ਹੈ।

ਸ਼ੁੱਕਰਵਾਰ ਨੂੰ ਜਦੋਂ ਐਡੀਸ਼ਨਲ ਜ਼ਿਲਾ ਕੁਲੈਕਟਰ (ਏ.ਡੀ.ਸੀ) ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਬੱਚਿਆਂ ਦੀ ਮੌਤ ਦਾ ਖੁਲਾਸਾ ਹੋਇਆ। ਹਸਪਤਾਲ ਨੇ ਆਪਣੀ ਸਫਾਈ 'ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਵੱਖ-ਵੱਖ ਕਾਰਨਾਂ ਨਾਲ ਹੋਈ ਹੈ ਅਤੇ ਇਸ ਦੇ ਪਿੱਛੇ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ। ਹਸਪਤਾਲ ਦੇ ਡਿਊਟੀ ਇੰਚਾਰਜ ਹਿਤੇਸ਼ ਸੋਨੀ ਨੇ ਦੱਸਿਆ ਹੈ, 'ਦਸੰਬਰ 'ਚ ਕਈ ਬੀਮਾਰੀਆਂ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ ਕੁਝ ਬੱਚੇ ਦੂਜੇ ਥਾਵਾਂ ਦੇ ਹਸਪਤਾਲਾਂ ਤੋਂ ਰੈਫਰ ਕੀਤੇ ਜਾਣ ਤੋਂ ਬਾਅਦ ਲਿਆਂਦੇ ਗਏ ਸਨ। ਇਨ੍ਹਾਂ ਬੱਚਿਆਂ 'ਚ ਕੁਝ ਦਾ ਵਜ਼ਨ ਘੱਟ ਸੀ ਅਤੇ ਕੁਝ ਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ। ਇਸ ਤੋਂ ਇਲਾਵਾ ਕੁਝ ਬੱਚਿਆਂ ਨੇ ਪ੍ਰਦੁਸ਼ਿਤ ਪਾਣੀ ਦੀ ਵਰਤੋਂ ਕੀਤੀ ਸੀ।'
ਡਿਊਟੀ ਇੰਚਾਰਜ ਸੋਨੀ ਦਾ ਕਹਿਣਾ ਹੈ, ''ਉਹ ਸਾਰੇ ਬੱਚੇ ਪਹਿਲਾਂ ਤੋਂ ਹੀ ਗੰਭੀਰ ਸਥਿਤੀ 'ਚ ਸਨ। ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।'' ਇਸ ਦੌਰਾਨ ਐਡੀਸ਼ਨਲ ਕਲੈਕਟਰ ਨੇ ਇਸ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਦੀ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਫਾਈ ਯਕੀਨੀ ਬਣਾਉਣ ਦਾ ਆਦੇਸ਼ ਦਿੱਤੇ ਹਨ।
ਪਟਨਾ ਸਾਹਿਬ ਦੀ ਹਰ ਗਲੀ 'ਚ ਮੁਹੱਬਤ ਅਤੇ ਸਾਂਝੀਵਾਲਤਾ ਦੀ ਖੁਸ਼ਬੋ
NEXT STORY