ਜਾਲੌਰ– ਆਪਣੇ ਵਿਆਹ ਨੂੰ ਯਾਦਗਾਰ ਅਤੇ ਖ਼ਾਸ ਬਣਾਉਣ ਲਈ ਲਾੜਾ-ਲਾੜੀ ਕੀ ਕੁਝ ਨਹੀਂ ਕਰਦੇ। ਕੋਈ ਹੈਲੀਕਾਪਟਰ, ਕੋਈ ਮੋਟਰਸਾਈਕਲ ਅਤੇ ਕੋਈ ਟਰੈਕਟਰ ’ਤੇ ਸਵਾਰ ਹੋ ਕੇ ਲਾੜੀ ਨੂੰ ਲੈਣ ਪਹੁੰਚਦੇ ਹਨ। ਆਮ ਤੌਰ ’ਤੇ ਵਿਆਹਾਂ ’ਚ ਲਾੜਾ ਆਪਣੀ ਲਾੜੀ ਲਿਆਉਣ ਲਈ ਘੋੜੀ ’ਤੇ ਆਉਂਦਾ ਹੈ ਜਾਂ ਲਗਜ਼ਰੀ ਕਾਰ ’ਤੇ ਸਵਾਰ ਹੁੰਦਾ ਹੈ ਪਰ ਰਾਜਸਥਾਨ ਦੇ ਇਸ ਲਾੜੇ ਨੇ ਪੁਰਾਣੇ ਸਮਿਆਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ। ਉਹ ਆਪਣੀ ਲਾੜੀ ਨੂੰ ਲੈਣ ਲਈ ਹੈਲੀਕਾਪਟਰ ਜਾਂ ਟਰੈਕਟਰ ’ਤੇ ਨਹੀਂ ਸਗੋਂ ਬੈਲਗੱਡੀ ’ਤੇ ਆਇਆ।
ਇਹ ਵੀ ਪੜ੍ਹੋ: ਆਖ਼ਰਕਾਰ 3 ਫੁੱਟ ਦੇ ਰੇਹਾਨ ਨੂੰ ਮਿਲੀ ਆਪਣੀ ਸੁਫ਼ਨਿਆਂ ਦੀ ਰਾਣੀ, ਵਿਆਹ ਮਗਰੋਂ ਜੰਮ ਕੇ ਕੀਤਾ ਡਾਂਸ
ਬੈਲਗੱਡੀਆਂ ’ਚ ਬੈਠੀਆਂ ਔਰਤਾਂ ਇਕੱਠੇ ਇਕ ਸੁਰ ’ਚ ਵਿਆਹ ਦੇ ਗੀਤ ਵੀ ਗਾਉਂਦੀਆਂ ਨਜ਼ਰ ਆਈਆਂ। ਇਹ ਬਰਾਤ ਜਿੱਥੋਂ ਵੀ ਨਿਕਲੀ ਹਰ ਕੋਈ ਵੇਖ ਕੇ ਹੈਰਾਨ ਹੋ ਗਿਆ, ਮੰਨੋ ਜਿਵੇਂ ਪੁਰਾਣਾ ਦੌਰ ਇਕ ਵਾਰ ਫਿਰ ਤੋਂ ਆ ਗਿਆ ਹੋਵੇ। ਰਾਜਸਥਾਨ ਦੇ ਰਾਨੀਵਾੜਾ ਵਿਧਾਨ ਸਭਾ ਖੇਤਰ ਦੇ ਕੂੜਾ ਪਿੰਡ ’ਚ ਲਾੜੇ ਦਲਪਤ ਕੁਮਾਰ ਦੇਵਾਲੀ ਬੈਲਗੱਡੀ ’ਤੇ ਬੈਠ ਕੇ ਆਪਣੀ ਲਾੜੀ ਲੈਣ ਪਹੁੰਚਿਆ। ਬੈਲਗੱਡੀ ਨੂੰ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਘੰਟਿਆਂ ਦੀ ਆਵਾਜ਼ ਨਾਲ ਬਰਾਤ ਹੋਰ ਵੀ ਖੂਬਸੂਰਤ ਲੱਗ ਰਹੀ ਸੀ। ਲਾੜੇ ਦਲਪਤ ਨੇ ਬੈਲਗੱਡੀ ਤੋਂ 4 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਬਰਾਤ ਲੈ ਕੇ ਸੇਵਾੜਾ ਪਿੰਡ ਪਹੁੰਚਿਆ। ਇਕ ਬੈਲਗੱਡੀ ’ਚ ਲਾੜਾ ਅਤੇ ਬਾਕੀ ਬੈਲਗੱਡੀਆਂ ’ਤੇ ਸਵਾਰ ਹੋ ਕੇ ਬਰਾਤ ਜਦੋਂ ਲਾੜੀ ਦੇ ਘਰ ਪਹੁੰਚੀ ਤਾਂ ਵੇਖਣ ਵਾਲਿਆਂ ਦੀ ਭੀੜ ਲੱਗ ਗਈ।
ਇਹ ਵੀ ਪੜ੍ਹੋ: ‘ਚਾਚਾ’ ਬਣ ਗਏ ਹੁਣ ਪਾਪਾ; ਦਿਓਰ-ਭਰਜਾਈ ਨੇ ਲਏ ਸੱਤ ਫੇਰੇ
ਓਧਰ ਲਾੜੀ ਹਿਨਾ ਕੁਮਾਰ ਦੇ ਪਿਤਾ ਬਾਲਕਾ ਰਾਮ ਨੇ ਬੈਲਗੱਡੀਆਂ ’ਤੇ ਆਈ ਬਰਾਤ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੂਰੇ ਰੀਤੀ-ਰਿਵਾਜ ਨਾਲ ਦਲਪਤ ਅਤੇ ਹਿਨਾ ਦਾ ਵਿਆਹ ਹੋਇਆ। ਇਸ ਦੌਰਾਨ ਲੋਕ ਆਪਣੇ ਮੋਬਾਇਲ ਫੋਨ ’ਚ ਬੈਲਗੱਡੀ ਨਾਲ ਸੈਲਫ਼ੀਆਂ ਲੈਂਦੇ ਵੀ ਨਜ਼ਰ ਆਏ। ਲਾੜੇ ਦਲਪਤ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਵਿਆਹ ’ਚ ਪੁਰਾਣੀ ਪਰੰਪਰਾ ਨੂੰ ਮੁੜ ਜਿਊਂਦਾ ਕਰਨ ਲਈ ਬੈਲਗੱਡੀ ’ਤੇ ਬਰਾਤ ਲੈ ਕੇ ਜਾਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਵਜ਼ ਵੀ ਪਹਿਲਾਂ ਬੈਲਗੱਡੀ ’ਤੇ ਬੈਠ ਕੇ ਬਰਾਤ ਲਿਜਾਇਆ ਕਰਦੇ ਸਨ।
ਇਹ ਵੀ ਪੜ੍ਹੋ: ਕੰਨਿਆਦਾਨ ਤੋਂ ਪਹਿਲਾਂ ਉੱਠੀ ਪਿਓ ਦੀ ਅਰਥੀ, ਖੁਸ਼ੀਆਂ ਵਾਲੇ ਘਰ ’ਚ ਪਸਰਿਆ ਮਾਤਮ
ਹਰਿਆਣਾ: ਜਗਾਧਰੀ ’ਚ ਪੇਂਟ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
NEXT STORY