ਨੈਸ਼ਨਲ ਡੈਸਕ- ਅੱਜ ਭਾਰਤ ਦੇ ਰੱਖਿਆ ਮੰਤਰੀ ਗੁਜਰਾਤ ਦੇ ਭੁੱਜ ਸਥਿਤ ਭਾਰਤੀ ਏਅਰਫੋਰਸ ਦੇ ਏਅਰਬੇਸ ਪਹੁੰਚੇ ਤੇ ਉਨ੍ਹਾਂ ਨੇ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਭਾਰਤ ਅੱਤਵਾਦ ਦੇ ਖ਼ਿਲਾਫ਼ ਜੰਗ ਜਾਰੀ ਰੱਖੇਗਾ ਤੇ ਆਤੰਕ 'ਤੇ ਹਮਲਾ ਹੁਣ 'ਨਿਊ ਨਾਰਮਲ' ਹੈ।
ਉਨ੍ਹਾਂ ਜਵਾਨਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਪਰੇਸ਼ਨ ਸਿੰਦੂਰ ਤਹਿਤ ਤੁਸੀਂ ਜੋ ਕੀਤਾ ਹੈ, ਉਸ ਦੇ ਲਈ ਪੂਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ। ਪਾਕਿਸਤਾਨ 'ਚ ਪਲ ਰਹੇ ਅੱਤਵਾਦ ਦੇ ਅਜਗਰ ਨੂੰ ਤਬਾਹ ਕਰਨ ਲਈ ਭਾਰਤੀ ਹਵਾਈ ਫ਼ੌਜ ਲਈ ਸਿਰਫ਼ 23 ਮਿੰਟ ਹੀ ਕਾਫ਼ੀ ਸਨ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜਿੰਨੀ ਦੇਰ 'ਚ ਲੋਕ ਨਾਸ਼ਤਾ-ਪਾਣੀ ਨਿਪਟਾਉਂਦੇ ਹਨ, ਓਨੀ ਦੇਰ'ਚ ਭਾਰਤੀ ਹਵਾਈ ਫ਼ੌਜ ਨੇ ਆਪਣੇ ਦੁਸ਼ਮਣਾਂ ਦਾ ਨਿਪਟਾਰਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤੀ ਜਵਾਨਾਂ ਨੇ ਆਪਣੇ ਦੁਸ਼ਮਣ ਦੀ ਹੱਦ ਅੰਦਰ ਜਾ ਕੇ ਮਿਜ਼ਾਈਲਾਂ ਸੁੱਟੀਆਂ, ਜਿਨ੍ਹਾਂ ਦੀ ਗੂੰਜ ਪੂਰੀ ਦੁਨੀਆ ਨੇ ਸੁਣੀ। ਉਹ ਗੂੰਜ ਸਿਰਫ਼ ਮਿਜ਼ਾਈਲਾਂ ਦੀ ਨਹੀਂ ਸੀ, ਸਗੋਂ ਭਾਰਤ ਤੇ ਭਾਰਤੀ ਫ਼ੌਜ ਦੀ ਬਹਾਦਰੀ ਦੀ ਵੀ ਗੂੰਜ ਸੀ।
ਇਹ ਵੀ ਪੜ੍ਹੋ- ''ਇਹ ਤਾਂ ਹਾਲੇ ਟ੍ਰੇਲਰ ਐ, ਟਾਈਮ ਆਉਣ 'ਤੇ ਪੂਰੀ ਪਿਕਚਰ ਵੀ ਦਿਖਾ ਦਿਆਂਗੇ..'' ; ਰੱਖਿਆ ਮੰਤਰੀ ਰਾਜਨਾਥ ਸਿੰਘ
ਉਨ੍ਹਾਂ ਅੱਗੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੈਂ ਇਕ ਹੋਰ ਗੱਲ ਸਾਫ਼ ਕਰਨਾ ਚਾਹੁੰਦਾ ਹਾਂ ਕਿ ਆਪਰੇਸ਼ਨ ਸਿੰਦੂਰ ਹਾਲੇ ਖ਼ਤਮ ਨਹੀਂ ਹੋਇਆ ਹੈ। ਜੋ ਕੁਝ ਹੋਇਆ ਹੈ, ਉਹ ਸਿਰਫ਼ ਇਕ ਟ੍ਰੇਲਰ ਹੈ। ਜਦੋਂ ਸਹੀ ਸਮਾਂ ਆਇਆ ਤਾਂ ਅਸੀਂ ਪੂਰੀ ਫ਼ਿਲਮ ਵੀ ਦਿਖਾਵਾਂਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਬੀਤੇ ਦਿਨ ਸ਼੍ਰੀਨਗਰ ਏਅਰਬੇਸ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਜਵਾਨਾਂ 'ਚ ਜੋਸ਼ ਜਗਾਇਆ ਸੀ ਤੇ ਦੇਸ਼ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਸੀ। ਏਅਰਬੇਸ ਦੇ ਇਹ ਦੌਰੇ ਪਾਕਿਸਤਾਨ ਦੇ ਉਸ ਝੂਠ ਦਾ ਵੀ ਪਰਦਾਫਾਸ਼ ਕਰਦੇ ਹਨ, ਜਦੋਂ ਉਨ੍ਹਾਂ ਕਿਹਾ ਸੀ ਕਿ ਅਸੀਂ ਭਾਰਤ ਦੇ ਕਈ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ- Apple ਨੇ ਟਰੰਪ ਨੂੰ ਦਿੱਤਾ ਝਟਕਾ ! ਕਿਹਾ- 'ਭਾਰਤ 'ਚ ਬਣਦੇ ਰਹਿਣਗੇ IPhones...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਇਹ ਤਾਂ ਹਾਲੇ ਟ੍ਰੇਲਰ ਐ, ਟਾਈਮ ਆਉਣ 'ਤੇ ਪੂਰੀ ਫ਼ਿਲਮ ਵੀ ਦਿਖਾ ਦਿਆਂਗੇ..' ; ਰੱਖਿਆ ਮੰਤਰੀ ਰਾਜਨਾਥ ਸਿੰਘ
NEXT STORY