ਬੈਂਗਲੁਰੂ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਬੈਂਗਲੁਰੂ 'ਚ ਦੇਸ਼ ਵਲੋਂ ਨਿਰਮਿਤ ਹਲਕੇ ਲੜਾਕੂ ਜਹਾਜ਼ ਤੇਜਸ 'ਚ ਵੀਰਵਾਰ ਯਾਨੀ ਕਿ ਅੱਜ ਉਡਾਣ ਭਰੀ।ਅਧਿਕਾਰੀਆਂ ਨੇ ਦੱਸਿਆ ਇਕ ਉਹ ਤੇਜਸ 'ਚ ਉਡਾਣ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਹਨ। ਰਾਜਨਾਥ ਸਿੰਘ ਕਰੀਬ ਅੱਧਾ ਘੰਟਾ ਤੇਜਸ ਵਿਚ ਹੀ ਰਹਿਣਗੇ। ਇੱਥੇ ਦੱਸ ਦੇਈਏ ਕਿ ਹਵਾ 'ਚ ਉਡਾਣ ਅਤੇ ਅਤੇ ਜੰਗ ਲਈ ਹਲਕੇ ਲੜਾਕੂ ਜਹਾਜ਼ ਜ਼ਿਆਦਾ ਸਫਲ ਹੁੰਦੇ ਹਨ, ਜਿਸ ਨੂੰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਤਿਆਰ ਕੀਤਾ ਹੈ। ਭਾਰਤ ਦਾ ਤੇਜਸ ਅਜਿਹਾ ਜਹਾਜ਼ ਹੈ, ਜੋ ਆਪਣੀ ਸ਼੍ਰੇਣੀ ਵਿਚ ਪਾਕਿਸਤਾਨ ਅਤੇ ਚੀਨ ਦੇ ਲੜਾਕੂ ਜਹਾਜ਼ਾਂ ਨੂੰ ਸਖਤ ਟੱਕਰ ਦੇ ਰਿਹਾ ਹੈ।
ਭਾਰਤੀ ਹਵਾਈ ਫੌਜ ਤੇਜਸ ਦੇ ਜਹਾਜ਼ਾਂ ਦੀ ਇਕ ਖੇਪ ਪਹਿਲਾਂ ਹੀ ਆਪਣੇ ਬੇੜੇ ਵਿਚ ਸ਼ਾਮਲ ਕਰ ਚੁੱਕੀ ਹੈ। ਇਸ ਨੂੰ ਉਡਾਉਣ ਵਾਲੇ ਪਾਇਲਟ ਇਸ ਦੀਆਂ ਖੂਬੀਆਂ ਤੋਂ ਕਾਫੀ ਸੰਤੁਸ਼ਟ ਹਨ। ਇਸ ਲੜਾਕੂ ਜਹਾਜ਼ ਦੀ ਕਲਪਨਾ 1993 'ਚ ਕੀਤੀ ਗਈ ਸੀ। ਹਾਲਾਂਕਿ ਇਹ ਪ੍ਰਾਜੈਕਟ 10 ਸਾਲ ਬਾਅਦ 1993 'ਚ ਮਨਜ਼ੂਰ ਹੋਇਆ। ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੱਸਦੇ ਹਨ ਕਿ ਤੇਜਸ ਨਾ ਸਿਰਫ ਲਗਾਤਾਰ ਹਮਲੇ ਕਰਨ 'ਚ ਸਮਰੱਥ ਹੈ, ਸਗੋਂ ਕਿ ਇਹ ਸਹੀ ਨਿਸ਼ਾਨੇ 'ਤੇ ਹਥਿਆਰ ਸੁੱਟਣ 'ਚ ਵੀ ਸਮਰੱਥ ਹੈ। ਤੇਜਸ ਨੂੰ ਹਲਕਾ ਜਹਾਜ਼ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਢਾਂਚਾ ਕਾਰਬਨ ਫਾਈਬਰ ਤੋਂ ਬਣਿਆ ਹੋਇਆ ਹੈ। ਇਸ ਦਾ ਸਿੱਧਾ-ਸਿੱਧਾ ਮਤਲਬ ਹੋਇਆ ਕਿ ਕਿਸੇ ਧਾਤੂ ਤੋਂ ਬਣਨ ਵਾਲੀ ਜਹਾਜ਼ਾਂ ਦੀ ਤੁਲਨਾ ਵਿਚ ਇਹ ਕਾਫੀ ਹਲਕਾ ਹੈ। ਕਮਾਲ ਦੀ ਗੱਲ ਇਹ ਹੈ ਕਿ ਹਲਕਾ ਹੋਣ ਦੇ ਬਾਵਜੂਦ ਵੀ ਇਹ ਹੋਰ ਜਹਾਜ਼ਾਂ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਹੈ। ਹਵਾਈ ਫੌਜ ਨੇ ਦਸੰਬਰ 2017 'ਚ ਐੱਚ. ਏ. ਐੱਲ. ਨੂੰ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 83 ਤੇਜਸ ਜਹਾਜ਼ ਬਣਾਉਣ ਦਾ ਪ੍ਰਸਤਾਵ ਭੇਜਿਆ ਸੀ।
ਤੇਜਸ ਦੀ ਖਾਸੀਅਤ—
— ਇਹ 50 ਹਜ਼ਾਰ ਫੁੱਟ ਦੀ ਉੱਚਾਈ ਤਕ ਉਡਾਣ ਭਰ ਸਕਦਾ ਹੈ।
— ਇਸ ਦੀ ਰੇਂਜ 3,000 ਕਿਲੋਮੀਟਰ ਹੈ।
— ਤੇਜਸ ਪਲਕ ਝਪਕਦੇ ਹੀ ਆਸਮਾਨ ਦੀ ਬੁਲੰਦੀਆਂ 'ਤੇ ਪਹੁੰਚ ਜਾਂਦਾ ਹੈ।
— ਤੇਜਸ ਹਵਾ ਤੋਂ ਹਵਾ 'ਚ ਜ਼ਮੀਨ 'ਤੇ ਮਿਜ਼ਾਈਲ ਦਾਗ ਸਕਦਾ ਹੈ।
— ਇਸ ਵਿਚ ਐਂਟੀਸ਼ਿਪ ਮਿਜ਼ਾਈਲ, ਬੰਬ ਅਤੇ ਰਾਕੇਟ ਵੀ ਲਾਏ ਜਾ ਸਕਦੇ ਹਨ।
— ਤੇਜਸ ਸਿੰਗਲ ਸੀਟ ਪਾਇਲਟ ਵਾਲਾ ਜਹਾਜ਼ ਹੈ ਪਰ ਇਸ ਦਾ ਟ੍ਰੇਨਰ ਵੇਰੀਅੰਟ 2 ਸੀਟਰ ਹੈ।
— ਘੱਟ ਉੱਚਾਈ 'ਤੇ ਉਡ ਕੇ ਵੀ ਦੁਸ਼ਮਣ 'ਤੇ ਨੇੜਿਓਂ ਵਾਰ ਕਰਨ ਵਿਚ ਸਮਰੱਥ ਹੈ।
— ਇਹ ਸਮੁੰਦਰ ਦੇ ਉੱਪਰ, ਰਾਜਸਥਾਨ ਦੇ ਰੇਗਿਸਤਾਨ 'ਚ, ਕਸ਼ਮੀਰ ਅਤੇ ਉੱਤਰੀ-ਪੂਰਬੀ ਪਰਬਤੀ ਇਲਾਕਿਆਂ ਵਿਚ ਭਾਰਤ ਦੇ ਸਾਹਮਣੇ ਆਉਣ ਵਾਲੀ ਹਰ ਚੁਣੌਤੀ ਦਾ ਜਵਾਬ ਦੇਣ ਦੀ ਤਾਕਤ ਰੱਖਦਾ ਹੈ।
ਬੱਚੀ ਗੋਦ ਲੈਣ ਲਈ ਬੈਲਜੀਅਮ ਤੋਂ ਹਰਿਆਣਾ ਪਹੁੰਚਿਆ ਵਿਦੇਸ਼ੀ ਜੋੜਾ
NEXT STORY