ਨੈਸ਼ਨਲ ਡੈਸਕ- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਛੇਤੀ ਹੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਬਰਾਮਦਕਾਰ ਦੇਸ਼ ਬਣੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਦੇਸ਼ ਨੂੰ ਅਗਲੇ 25-30 ਸਾਲਾਂ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਬਣਨ ਤੋਂ ਨਹੀਂ ਰੋਕ ਸਕਦੀ। ਪਹਿਲਾਂ ਭਾਰਤ ਨੂੰ ਹਥਿਆਰਾਂ ਦਾ ਦਰਾਮਦਕਾਰ ਸਮਝਿਆ ਜਾਂਦਾ ਸੀ।
ਸ਼ਿਰਡੀ ਵਿਚ ਇਕ ਆਰਡੀਨੈਂਸ ਫੈਕਟਰੀ ਯੂਨਿਟ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਜੋ ਦੇਸ਼ ਆਪਣੇ ਹਥਿਆਰ ਖ਼ੁਦ ਬਣਾਉਂਦਾ ਹੈ, ਉਹ ਆਪਣਾ ਭਵਿੱਖ ਵੀ ਖ਼ੁਦ ਲਿਖਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਰੱਖਿਆ ਉਤਪਾਦਨ ਵਿਚ ਨਿੱਜੀ ਕੰਪਨੀਆਂ ਦੀ ਭੂਮਿਕਾ ਨਾ ਦੇ ਬਰਾਬਰ ਸੀ, ਜੋ ਹੁਣ 25-30 ਫ਼ੀਸਦੀ ਹੋ ਗਈ ਹੈ, ਜਦਕਿ ਸਰਕਾਰ ਨੇ ਇਸ ਨੂੰ ਹੋਰ ਵਧਾ ਕੇ 50 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਦੀ ਭਾਗੀਦਾਰੀ ਰੱਖਿਆ ਖੇਤਰ ਵਿਚ ਸਿਰਫ ਨਟ-ਬੋਲਟ ਦੀ ਸਪਲਾਈ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਹ ਅਤਿ-ਆਧੁਨਿਕ ਹਥਿਆਰ ਪ੍ਰਣਾਲੀਆਂ ਦਾ ਨਿਰਮਾਤਾ ਵੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਸਰਕਾਰ ਦੀ ਦੂਰਅੰਦੇਸ਼ੀ ਅਤੇ ਨਿੱਜੀ ਖੇਤਰ ਦੀ ਨਵੀਨਤਾ ਇਕੱਠੇ ਮਿਲਦੇ ਹਨ, ਉਦੋਂ ਹੀ ਦੇਸ਼ ਨਵੀਆਂ ਬੁਲੰਦੀਆਂ ’ਤੇ ਪਹੁੰਚਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਗੋਲਾ-ਬਾਰੂਦ ਅਤੇ ਆਟੋਮੇਸ਼ਨ ਦਾ ਕੇਂਦਰ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਰਣਨੀਤਕ ਭਾਈਵਾਲੀ ਮਾਡਲ ਲਾਗੂ ਕੀਤਾ ਹੈ ਅਤੇ 5,000 ਵਸਤੂਆਂ ਦੀ ਇਕ ਸਕਾਰਾਤਮਕ ਸਵਦੇਸ਼ੀਕਰਨ ਸੂਚੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਹਥਿਆਰਬੰਦ ਫੋਰਸ ਲਈ ਇਹ ਸਾਰੀਆਂ ਵਸਤੂਆਂ ਭਾਰਤ ਵਿਚੋਂ ਹੀ ਖਰੀਦਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਕੰਮ ! ਮੀਟਰ ਖ਼ੁਦ ਦੱਸੇਗਾ ਕਿੱਥੇ ਹੋ ਰਹੀ ਗੜਬੜ
NEXT STORY