ਨਾਥੁਲਾ ਪਾਸ— ਚੀਨ ਨਾਲ ਖਿੱਚੋਂਤਾਣ ਦਰਮਿਆਨ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਯਾਨੀ ਕਿ ਐਤਵਾਰ ਨੂੰ ਸਿੱਕਮ ਵਿਚ ਭਾਰਤ ਫ਼ੌਜ ਦੇ ਜਵਾਨਾਂ ਨਾਲ ਦੁਸਹਿਰਾ ਮਨਾ ਰਹੇ ਹਨ। ਇਸ ਤੋਂ ਪਹਿਲਾਂ ਰਾਜਨਾਥ ਦਾਰਜੀਲਿੰਗ ਦੇ ਸੁਕਨਾ ਵਾਰ ਮੈਮੋਰੀਅਲ 'ਤੇ ਪੁੱਜੇ ਅਤੇ ਉੱਥੇ 'ਸ਼ਸਤਰ ਪੂਜਾ' ਕੀਤੀ। ਇਸ ਦੌਰਾਨ ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਮੌਜੂਦ ਰਹੇ। ਇਸ ਦੌਰਾਨ ਰਾਜਨਾਥ ਨੇ ਕਿਹਾ ਕਿ ਭਾਰਤ ਲੱਦਾਖ ਸਰਹੱਦ 'ਤੇ ਸ਼ਾਂਤੀ ਚਾਹੁੰਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਐੱਲ. ਏ. ਸੀ. 'ਤੇ ਭਾਰਤ-ਚੀਨ ਵਿਚਾਲੇ ਚੱਲਿਆ ਆ ਰਿਹਾ ਵਿਵਾਦ ਅਤੇ ਤਣਾਅ ਹੁਣ ਖਤਮ ਹੋਣਾ ਚਾਹੀਦਾ ਹੈ। ਰਾਜਨਾਥ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦਾ ਇਹ ਮਤਲਬ ਨਹੀਂ ਕਿ ਭਾਰਤ ਪਿੱਛੇ ਹਟੇਗਾ। ਭਾਰਤ ਆਪਣੀ ਇਕ ਇੰਚ ਜ਼ਮੀਨ 'ਤੇ ਵੀ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵੇਗਾ।
ਇਹ ਵੀ ਪੜ੍ਹੋ: ਪੀ. ਐੱਮ. ਮੋਦੀ ਅੱਜ ਦੇਸ਼ ਵਾਸੀਆਂ ਨਾਲ ਕਰਨਗੇ 'ਮਨ ਕੀ ਬਾਤ'
ਰਾਜਨਾਥ ਨੇ ਟਵੀਟ ਕਰ ਕੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ। ਅੱਜ ਦੇ ਇਸ ਪਾਵਨ ਮੌਕੇ ਮੈਂ ਸਿੱਕਮ ਦੇ ਨਾਥੁਲਾ ਖੇਤਰ ਵਿਚ ਜਾ ਕੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕਰਾਂਗਾ ਅਤੇ ਸ਼ਸਤਰ ਪੂਜਾ ਸਮਾਰੋਹ ਵਿਚ ਵੀ ਮੌਜੂਦ ਰਹਾਂਗਾ। ਦੱਸ ਦੇਈਏ ਕਿ ਦੁਸਹਿਰੇ ਮੌਕੇ ਫ਼ੌਜੀਆਂ ਨੂੰ ਰਾਜਨਾਥ ਸੰਬੋਧਿਤ ਵੀ ਕਰਨਗੇ। ਆਪਣੀ ਯਾਤਰਾ ਦੌਰਾਨ ਰਾਜਨਾਥ ਸੀਮਾ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਬੁਨਿਆਦੀ ਢਾਂਚਾ ਪ੍ਰਾਜੈਕਟ ਦਾ ਉਦਘਾਟਨ ਵੀ ਕਰਨਗੇ।
ਪੀ. ਐੱਮ. ਮੋਦੀ ਅੱਜ ਦੇਸ਼ ਵਾਸੀਆਂ ਨਾਲ ਕਰਨਗੇ 'ਮਨ ਕੀ ਬਾਤ'
NEXT STORY