ਜੈਤੋ (ਰਘੁਨੰਦਨ ਪਰਾਸ਼ਰ) : ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 16 ਤੋਂ 17 ਨਵੰਬਰ ਤੱਕ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ 10ਵੀਂ ਮੀਟਿੰਗ-ਪਲੱਸ (ADMM-Plus) ਵਿੱਚ ਸ਼ਿਰਕਤ ਕਰਨਗੇ। ਰੱਖਿਆ ਮੰਤਰੀ ਨਵੰਬਰ 2023 ਤੱਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਅਧਿਕਾਰਤ ਦੌਰੇ 'ਤੇ ਰਹਿਣਗੇ, ਜਿੱਥੇ ਉਹ 16 ਨਵੰਬਰ ਤੋਂ ਸ਼ੁਰੂ ਹੋ ਰਹੀ ਇਸ ਅਹਿਮ ਬੈਠਕ ਦੌਰਾਨ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਮੰਚ ਨੂੰ ਸੰਬੋਧਨ ਕਰਨਗੇ। ਇੰਡੋਨੇਸ਼ੀਆ ADMM-Plus ਦਾ ਚੇਅਰ ਹੈ ਅਤੇ ਇਸ ਸਾਲ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਬਣਿਆ ਕਾਲ, ਇਟਲੀ ਤੋਂ 2 ਮਹੀਨੇ ਪਹਿਲਾਂ ਪਰਤੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਰਾਜਨਾਥ ਸਿੰਘ 10ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ ਤੋਂ ਇਲਾਵਾ ਭਾਗ ਲੈਣ ਵਾਲੇ ਦੇਸ਼ਾਂ ਦੇ ਰੱਖਿਆ ਮੰਤਰੀਆਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਉਹ ਆਪਸੀ ਲਾਹੇਵੰਦ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਏਡੀਐੱਮਐੱਮ ਆਸੀਆਨ ਦੇਸ਼ਾਂ ਦੇ ਹਿੱਤ ਵਿੱਚ ਸਰਵਉੱਚ ਰੱਖਿਆ ਸਲਾਹ-ਮਸ਼ਵਰੇ ਅਤੇ ਸਹਿਯੋਗੀ ਵਿਧੀ ਹੈ। ADMM-Plus ਆਸੀਆਨ ਮੈਂਬਰ ਦੇਸ਼ਾਂ (ਬ੍ਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓ ਪੀਡੀਆਰ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ) ਲਈ ਇਕ ਮਹੱਤਵਪੂਰਨ ਗੱਲਬਾਤ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਇਸ ਦੇ 8 ਵਾਰਤਾਲਾਪ ਭਾਈਵਾਲ ਦੇਸ਼ਾਂ (ਭਾਰਤ, ਅਮਰੀਕਾ, ਚੀਨ, ਰੂਸ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ) ਵਿਚਾਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਦਮਾਸ਼ਾਂ ਨੇ ਸ਼ਰੇਆਮ ਗੰਡਾਸਿਆਂ ਨਾਲ ਵੱਢਿਆ ਨੌਜਵਾਨ, ਤਮਾਸ਼ਬੀਨ ਬਣੇ ਰਹੇ ਲੋਕ
ਭਾਰਤ 1992 'ਚ ASEAN ਦਾ ਇਕ ਸੰਵਾਦ ਪਾਰਟਨਰ ਦੇਸ਼ ਬਣਿਆ ਅਤੇ ADMM-Plus ਦਾ ਉਦਘਾਟਨ ਸੈਸ਼ਨ 12 ਅਕਤੂਬਰ 2010 ਨੂੰ ਵੀਅਤਨਾਮ ਦੇ ਹਨੋਈ ਵਿੱਚ ਆਯੋਜਿਤ ਕੀਤਾ ਗਿਆ ਸੀ। ਏਡੀਐੱਮਐੱਮ-ਪਲੱਸ ਮੰਤਰੀ ਆਸੀਆਨ ਅਤੇ ਪਲੱਸ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ 2017 ਤੋਂ ਸਾਲਾਨਾ ਮੀਟਿੰਗ ਕਰ ਰਹੇ ਹਨ। ADMM-ਪਲੱਸ 7 ਮਾਹਿਰ ਕਾਰਜ ਸਮੂਹਾਂ (EWGs) ਅਰਥਾਤ ਸਮੁੰਦਰੀ ਸੁਰੱਖਿਆ, ਮਿਲਟਰੀ ਮੈਡੀਸਨ, ਸਾਈਬਰ ਸੁਰੱਖਿਆ, ਸ਼ਾਂਤੀ ਰੱਖਿਅਕ ਗਤੀਵਿਧੀਆਂ, ਅੱਤਵਾਦ ਵਿਰੋਧੀ ਯਤਨਾਂ, ਡੀਮਾਈਨਿੰਗ ਆਪ੍ਰੇਸ਼ਨਾਂ ਅਤੇ ਮਾਨਵਤਾਵਾਦੀ ਸਹਾਇਤਾ ਤੇ ਆਫ਼ਤ ਰਾਹਤ (HADR) ਰਾਹੀਂ ਮੈਂਬਰ ਦੇਸ਼ਾਂ ਨਾਲ ਕੰਮ ਕਰਦਾ ਹੈ। 10ਵੇਂ ADMM-ਪਲੱਸ ਦੇ ਦੌਰਾਨ 2024-27 ਚੱਕਰ ਲਈ ਕੋ-ਚੇਅਰਜ਼ ਦੇ ਅਗਲੇ ਸਮੂਹ ਦਾ ਵੀ ਐਲਾਨ ਕੀਤਾ ਜਾਵੇਗਾ। ਭਾਰਤ 2021-24 ਦੇ ਮੌਜੂਦਾ ਚੱਕਰ ਵਿੱਚ ਇੰਡੋਨੇਸ਼ੀਆ ਦੇ ਨਾਲ HADR 'ਤੇ EWG ਦੀ ਸਹਿ-ਪ੍ਰਧਾਨਗੀ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲਦ ਸ਼ੁਰੂ ਕੀਤੀ ਜਾਵੇਗੀ 680 ਕਰੋੜ ਰੁਪਏ ਦੀ ਸਟਾਰਟਅਪ ਸਕੀਮ, ਲੱਖਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਸੁੱਖੂ
NEXT STORY