ਨਵੀਂ ਦਿੱਲੀ (ਭਾਸ਼ਾ): ਸੰਸਦ ਨੇ ਮਣੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਦੀ ਪੁਸ਼ਟੀ ਕਰਨ ਵਾਲੇ ਸੰਵਿਧਾਨਕ ਸੰਕਲਪ ਨੂੰ ਸ਼ੁੱਕਰਵਾਰ ਤੜਕਸਾਰ ਪਾਸ ਕਰ ਦਿੱਤਾ। ਹਿੰਸਾਗ੍ਰਤਸਤ ਮਣੀਪੁਰ ਵਿਚ 13 ਫ਼ਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਇਕ ਫ਼ੈਸਲੇ ਮੁਤਾਬਕ 2 ਮਹੀਨਿਆਂ ਦੇ ਅੰਦਰ ਰਾਸ਼ਟਰਪਤੀ ਸ਼ਾਸਨ ਦੀ ਪੁਸ਼ਟੀ ਲਈ ਇਕ ਸੰਵਿਧਾਨਕ ਸੰਕਲਪ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿਚ ਪੇਸ਼ ਕੀਤਾ ਤੇ ਤੜਕੇ 4 ਵਜੇ ਦੇ ਕਰੀਬ ਇਸ ਨੂੰ ਪਾਸ ਕਰ ਦਿੱਤਾ ਗਿਆ। ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਨਹੀਂ ਰਿਹਾ ਬਾਲੀਵੁੱਡ ਦਾ 'ਸੁਪਰਸਟਾਰ', ਫ਼ਿਲਮ ਇੰਡਸਟਰੀ 'ਚ ਪਸਰਿਆ ਸੋਗ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਵਿਚ ਕਿਹਾ ਕਿ ਮਣੀਪੁਰ ਦੇ ਮੁੱਖ ਮੰਤਰੀ ਨੇ ਅਸਤੀਫ਼ਾ ਦਿੱਤਾ ਸੀ, ਜਿਸ ਮਗਰੋਂ ਰਾਜਪਾਲ ਨੇ ਵਿਧਾਇਕਾਂ ਨਾਲ ਚਰਚਾ ਕੀਤੀ ਅਤੇ ਬਹੁਮਤ ਮੈਂਬਰਾਂ ਨੇ ਕਿਹਾ ਕਿ ਉਹ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹਨ। ਇਸ ਮਗਰੋਂ ਕੈਬਨਿਟ ਨੇ ਰਾਸ਼ਟਰਪਤੀ ਸ਼ਾਸਨ ਦਾ ਪ੍ਰਸਤਾਅ ਰੱਖਿਆ ਗਿਆ, ਜਿਸ ਨੂੰ ਰਾਸ਼ਟਰਪਤੀ ਜੀ ਨੇ ਮਨਜ਼ੂਰ ਕਰ ਲਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਮੈਂ 2 ਮਹੀਨਿਆਂ ਦੇ ਅੰਦਰ ਇਸ ਸਬੰਧੀ ਸਦਨ ਵਿਚ ਮਨਜ਼ੂਰੀ ਲਈ ਸੰਵਿਧਾਨਕ ਲਿਆਂਦਾ ਹੈ।
ਸ਼ਾਹ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਚਿੰਤਾ ਮਣੀਪੁਰ ਵਿਚ ਸ਼ਾਂਤੀ ਸਥਾਪਤ ਕਰਨਾ ਹੈ ਅਤੇ ਪਿਛਲੇ ਚਾਰ ਮਹੀਨਿਆਂ ਵਿਚ ਉੱਥੇ ਇਕ ਵੀ ਮੌਤ ਨਹੀਂ ਹੋਈ ਹੈ ਅਤੇ ਸਿਰਫ਼ ਦੋ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਮਣੀਪੁਰ ਵਿਚ ਨਸਲੀ ਹਿੰਸਾ ਵਿਚ 260 ਲੋਕ ਮਾਰੇ ਗਏ ਸਨ, ਪਰ ਉਹ ਸਦਨ ਨੂੰ ਦੱਸਣਾ ਚਾਹੁੰਦੇ ਹਨ ਕਿ ਪੱਛਮੀ ਬੰਗਾਲ ਵਿਚ ਚੋਣ ਹਿੰਸਾ ਵਿਚ ਇਸ ਤੋਂ ਵੀ ਵੱਧ ਲੋਕ ਮਾਰੇ ਗਏ। ਗ੍ਰਹਿ ਮੰਤਰੀ ਨੇ ਕਿਹਾ ਕਿ ਮਣੀਪੁਰ ਵਿੱਚ ਵਿਗੜਦੀ ਸਥਿਤੀ ਦਾ ਮੁੱਖ ਕਾਰਨ ਇਕ ਅਦਾਲਤ ਦਾ ਫੈਸਲਾ ਸੀ, ਜਿਸ ਨੇ ਇਕ ਜਾਤੀ ਨੂੰ ਰਾਖਵਾਂਕਰਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਅਦਾਲਤੀ ਫ਼ੈਸਲੇ 'ਤੇ ਸੁਪਰੀਮ ਕੋਰਟ ਨੇ ਅਗਲੇ ਹੀ ਦਿਨ ਰੋਕ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਮਣੀਪੁਰ ਵਿਚ ਜਲਦੀ ਸ਼ਾਂਤੀ ਹੋਵੇ, ਮੁੜ ਵਸੇਬਾ ਹੋਵੇ ਅਤੇ ਲੋਕਾਂ ਦੇ ਜ਼ਖ਼ਮਾਂ ਨੂੰ ਭਰਿਆ ਜਾਵੇ। ਗ੍ਰਹਿ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਮਣੀਪੁਰ ਦੇ ਮੁੱਦੇ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਸ ਤੋਂ ਪਹਿਲਾਂ, ਬਿੱਲ 'ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਣੀਪੁਰ ਵਿਚ ਇੰਨੀ ਹਿੰਸਾ ਦੇ ਬਾਵਜੂਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜੇ ਤੱਕ ਉਸ ਰਾਜ ਦਾ ਦੌਰਾ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ 'ਤੇ ਬਹੁਤ ਦਬਾਅ ਸੀ, ਤਾਂ ਉੱਥੋਂ ਦੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਣੀਪੁਰ ਵਿਚ ਭਾਜਪਾ ਦੀ 'ਡਬਲ ਇੰਜਣ ਸਰਕਾਰ' ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ'ਬ੍ਰਾਇਨ ਨੇ ਕਿਹਾ ਕਿ ਮਣੀਪੁਰ ਵਿਚ ਪਿਛਲੇ 22 ਮਹੀਨਿਆਂ ਤੋਂ ਹਾਲਾਤ ਮਾੜੇ ਹਨ ਅਤੇ ਪ੍ਰਧਾਨ ਮੰਤਰੀ ਇਕ ਵਾਰ ਵੀ ਉੱਥੇ ਨਹੀਂ ਗਏ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਮਣੀਪੁਰ ਪ੍ਰਤੀ ਹੰਕਾਰੀ ਰਵੱਈਆ ਅਪਣਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਕਫ਼ ਸੋਧ ਬਿੱਲ ਨੂੰ ਸੰਸਦ ਦੀ ਹਰੀ ਝੰਡੀ, ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਵੀ ਹੋਇਆ ਪਾਸ
NEXT STORY