ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਜੀ. ਆਈ. ਸੀ. ਮੈਦਾਨ ’ਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਮਹਾਪੰਚਾਇਤ ਹੋ ਰਹੀ ਹੈ। ਦੇਸ਼ ਭਰ ਤੋਂ ਸੈਂਕੜੇ ਕਿਸਾਨਾਂ ਦਾ ਵੱਡਾ ਇਕੱਠ ਇਸ ਵਿਚ ਹਿੱਸਾ ਲੈਣ ਪੁੱਜਾ ਹੈ। ਕਿਸਾਨ ਬੀਬੀਆਂ ਵੀ ਵਧ-ਚੜ੍ਹ ਕੇ ਇਸ ਮਹਾਪੰਚਾਇਤ ’ਚ ਹਿੱਸਾ ਲੈਣ ਪਹੁੰਚੀਆਂ ਹਨ। ਇਸ ਮਹਾਪੰਚਾਇਤ ’ਚ ਲੱਖਾਂ ਦੀ ਤਾਦਾਦ ’ਚ ਕਿਸਾਨ ਇਕੱਠੇ ਹੋਏ ਹਨ। ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੱਖਣੀ ਭਾਰਤ ਦੇ ਕਿਸਾਨਾਂ ਨੇ ਵੀ ਇਸ ਮਹਾਪੰਚਾਇਤ ’ਚ ਸ਼ਿਰਕਤ ਕੀਤੀ ਹੈ। ਮੰਚ ਤੋਂ ਲਗਾਤਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਜੀ. ਆਈ. ਸੀ. ਗਰਾਊਂਡ ਦੇ ਮੰਚ ਤੋਂ ਯੋਗੀ-ਮੋਦੀ ਮੁਰਦਾਬਾਦ ਦੇ ਨਾਅਰੇ ਲਾਏ ਗਏ। ਕਿਸਾਨ ਅੰਦੋਲਨ ਨੂੰ ਮਜ਼ਬੂਤੀ ਦੇਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਮਹਾਪੰਚਾਇਤ ’ਚ ਪਹੁੰਚੇ ਤਾਂ ਮਹਾਪੰਚਾਇਤ ’ਚ ਇਕੱਠੇ ਹੋਏ ਕਿਸਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨਾਲ ਕਿਸਾਨਾਂ ਦਾ ਵੱਡਾ ਜਥਾ ਵੀ ਜੀ. ਆਈ. ਸੀ. ਗਰਾਊਂਡ ਪਹੁੰਚਿਆ।
ਇਹ ਵੀ ਪੜ੍ਹੋ: ਮੁਜ਼ੱਫਰਨਗਰ ’ਚ ਕਿਸਾਨਾਂ ਦਾ ਆਇਆ ਹੜ੍ਹ, ਹੁਣ ਤਕ ਦੀ ਸਭ ਤੋਂ ਵੱਡੀ ‘ਕਿਸਾਨ ਮਹਾਪੰਚਾਇਤ’
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਏ ਹਨ। ਮਹਾਪੰਚਾਇਤ ਵਿਚ ਅਗਲੇ ਸਾਲ ਯੂ. ਪੀ. ਅਤੇ ਉੱਤਰਾਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਰਣਨੀਤੀ ਬਣ ਸਕਦੀ ਹੈ। ਇਸ ਮਹਾਪੰਚਾਇਤ ਵਿਚ ਦੇਸ਼ ਭਰ ਦੇ 300 ਤੋਂ ਜ਼ਿਆਦਾ ਸਰਗਰਮ ਕਿਸਾਨ ਸ਼ਾਮਲ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਵੀ ਮੁਜ਼ੱਫਰਨਗਰ ਪੁੱਜ ਗਏ ਹਨ। ਮਹਾਪੰਚਾਇਤ ਦੇ ਮੰਚ ’ਤੇ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਸਮੇਤ ਕਈ ਹੋਰ ਕਿਸਾਨ ਆਗੂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਚੋਣਾਂ ਨਹੀਂ ਲੜਨਗੇ। ਖੇਤੀ ਕਾਨੂੰਨਾਂ ਦੀ ਵਾਪਸੀ ਤਕ ਘਰ ਵਾਪਸੀ ਨਹੀਂ ਹੋਵੇਗੀ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਕਾਨੂੰਨ ਬਣਾਇਆ ਜਾਵੇ।
ਇਹ ਵੀ ਪੜ੍ਹੋ: ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ: ਸੋਨੀਆ ਮਾਨ ਬੋਲੀ- ‘ਅਸੀਂ ਭਾਜਪਾ ਦਾ ਬਾਇਕਾਟ ਕਰਦੇ ਹਾਂ’
ਇਹ ਵੀ ਪੜ੍ਹੋ: ਮੁਜ਼ੱਫਰਨਗਰ ਮਹਾਪੰਚਾਇਤ : ਗੁਰੂ ਘਰਾਂ ’ਚ ਕਿਸਾਨਾਂ ਲਈ ਕੀਤਾ ਗਿਆ ਲੰਗਰ ਦਾ ਪ੍ਰਬੰਧ
ਸੰਜੇ ਰਾਊਤ ਨੇ ਕੇਂਦਰ ਤੋਂ ਪੁੱਛਿਆ, ਤੁਸੀਂ ਨਹਿਰੂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ?
NEXT STORY