ਜੀਂਦ — ਹਰਿਆਣਾ 'ਚ ਤਿੰਨ ਰੈਲੀਆਂ ਹੋਣ ਦੇ ਕਾਰਨ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਇਸ ਕਾਰਨ ਸੂਬੇ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਜ਼ਿਲਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਜ਼ੁਕ ਸਮਝੇ ਜਾ ਰਹੇ ਰੂਟ ਬੰਦ ਕਰਨ ਦੇ ਨਾਲ ਨਾਲ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਹਰਿਆਣਾ ਰੋਡਵੇਜ਼ ਪ੍ਰਸ਼ਾਸਨ ਨੇ ਜਸਿਆ ਰੈਲੀ ਨੂੰ ਲੈ ਕੇ ਜੀਂਦ ਰੂਟ ਵੱਲ ਜਾਣ ਵਾਲੀਆਂ ਸਰਕਾਰੀ ਬੱਸਾਂ ਨੂੰ ਐਤਵਾਰ ਵਾਲੇ ਦਿਨ ਬੰਦ ਰੱਖਿਆ ਹੈ। ਇਸ ਤੋਂ ਇਲਾਵਾ ਪਾਣੀਪਤ ਰੂਟ ਵੱਲ ਜਾਣ ਵਾਲੀਆਂ ਐਤਵਾਰ ਨੂੰ ਗੋਹਾਨਾ ਹੋ ਕੇ ਪਾਣੀਪਤ ਨਹੀਂ ਜਾਣਗੀਆਂ। ਸਾਰੀਆਂ ਬੱਸਾਂ ਵਾਇਆ ਖਰਖੌਦਾ ਸੀਧਾ ਜੀ.ਟੀ. ਰੋਡ ਹੁੰਦੇ ਹੋਏ ਪਾਣੀਪਤ ਅਤੇ ਅੱਗੇ ਜਾਣਗੀਆਂ। ਰੋਹਤਕ ਡੀਪੋ ਦੇ ਮਹਾਪ੍ਰਬੰਧਕ ਰਾਹੁਲ ਜੈਨ ਨੇ ਦੱਸਿਆ ਕਿ ਬੱਸਾਂ ਦਾ ਰੂਟ ਬੰਦ ਹੈ ਅਤੇ ਸਭ ਕੁਝ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਕੀਤਾ ਜਾ ਰਿਹਾ ਹੈ।
ਇਹ ਨੀਯਮ ਅਗਲੇ ਆਦੇਸ਼ਾਂ ਤੱਕ ਜਾਰੀ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਜੀਂਦ ਰੂਟ 'ਤੇ 12 ਤੋਂ 13 ਬੱਸਾਂ ਜਾਂਦੀਆਂ ਸਨ ਜੋ ਕਿ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਪਾਣੀਪਤ ਅਤੇ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਡਿਪੂ ਦੀਆਂ 7 ਬੱਸਾਂ ਨੂੰ ਐਤਵਾਰ ਭੇਜਣ ਲਈ ਰਾਖਵਾਂ ਰੱਖਿਆ ਸੀ ਕਿਉਂਕਿ ਜੇਕਰ ਡਿਮਾਂਡ ਹੋਵੇਗੀ ਤਾਂ ਇਨ੍ਹਾਂ ਬੱਸਾਂ ਨੂੰ ਵੀ ਭੇਜਿਆ ਜਾਵੇਗਾ।
ਪਾਣੀਪਤ-ਰੋਹਤਕ ਰੂਟ 'ਤੇ ਸੋਨੀਪਤ ਹੋ ਕੇ ਜਾਓ।
ਰੋਹਤਕ ਦੇ ਐੱਸ.ਪੀ. ਪੰਕਜ ਨੈਨ ਨੇ ਕਿਹਾ ਹੈ ਕਿ ਰੋਹਤਕ-ਪਾਣੀਪਤ ਨੈਸ਼ਨਲ ਹਾਈਵੇ ਨੂੰ ਡਾਇਵਰਟ ਕੀਤਾ ਗਿਆ ਹੈ। ਰੋਹਤਕ-ਗੋਹਾਨਾ ਜਾਣ ਲਈ ਸੋਨੀਪਤ ਰੋਡ ਦਾ ਇਸਤੇਮਾਲ ਕਰੋ। ਜਸਿਆ ਜਾਂ ਜੀਂਦ ਰੈਲੀਆਂ 'ਚ ਜਾਣ ਵਾਲੇ ਆਊਟਰ ਬਾਇਪਾਸ ਦੀ ਵਰਤੋਂ ਕਰੋ। ਸ਼ਹਿਰ ਦੇ ਅੰਦਰੋਂ ਦੀ ਨਾ ਜਾਓ।
ਜ਼ਿਕਰਯੋਗ ਹੈ ਕਿ ਸੰਸਦੀ ਮੈਂਬਰ ਰਾਜਕੁਮਾਰ ਸੈਨੀ ਜੀਂਦ 'ਚ ਸਮਾਨਤਾ ਕਾਨਫਰੰਸ ਕਰ ਰਹੇ ਹਨ। ਦੂਸਰੇ ਪਾਸੇ ਯਸ਼ਪਾਲ ਮਲਿਕ ਦਾ ਜਸਿਆ 'ਚ ਕੌਸ਼ਲ ਵਿਕਾਸ ਕੇਂਦਰ ਦਾ ਭੂਮੀ ਪੂਜਾ ਦਾ ਪ੍ਰੋਗਰਾਮ ਹੈ। ਤੀਸਰੇ ਪਾਸੇ ਫਤੇਹਾਬਾਦ 'ਚ ਸਾਬਕਾ ਮੁੱਖ ਮੰਤਰੀ ਹੁੱਡਾ ਦਲਿਤ ਕਿਸਾਨ ਪੰਚਾਇਤ ਕਰ ਰਹੇ ਹਨ। ਇਨ੍ਹਾਂ ਰੈਲੀਆਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੂਬੇ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਨੀਵਾਰ 25 ਨਵੰਬਰ ਤੋਂ ਹੀ ਤਿੰਨ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਸੂਬਾ ਭਰ 'ਚ ਪੁਲਸ ਅਤੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ-ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸੂਬਾ ਸਰਕਾਰ ਨੇ ਕੇਂਦਰ ਤੋਂ ਪੈਰਾਮਿਲਟਰੀ ਫੋਰਸ ਦੀਆਂ 25 ਕੰਪਨੀਆਂ ਬੁਲਾਈਆਂ ਹਨ। ਇਸ ਤੋਂ ਇਲਾਵਾ ਵਾਧੂ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ 'ਤੇ ਨਜ਼ਰ ਰੱਖਣ ਲਈ ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਪੁਲਸ ਮੁੱਖ ਦਫਤਰ ਪੰਚਕੂਲਾ ਦੇ ਸਾਰੇ ਅਧਿਕਾਰੀਆਂ ਨੂੰ ਪੂਰੇ ਮਾਮਲੇ 'ਚ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਵਿਆਹ ਲਈ ਵਟਸਐਪ 'ਤੇ ਆਈ ਲੜਕੇ ਦੀ ਫੋਟੋ, ਚਿਹਰਾ ਦੇਖ ਲੜਕੀ ਨੇ ਲਗਾਇਆ ਫਾਹਾ
NEXT STORY