ਅਯੁੱਧਿਆ- ਭਗਵਾਨ ਸ਼੍ਰੀ ਰਾਮ ਦੀ ਮੂਰਤੀ ਗਰਭ ਗ੍ਰਹਿ ਦੇ ਆਸਨ 'ਤੇ ਰੱਖੀ ਗਈ ਹੈ। ਰਾਮਲਲਾ ਦੀ ਮੂਰਤੀ ਨੂੰ ਆਸਨ 'ਤੇ ਸਥਾਪਿਤ ਕਰਨ 'ਚ ਕੁਲ ਚਾਰ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ। ਪੂਰੇ ਮੰਤਰ ਕਰਕੇ ਅਤੇ ਪੂਜਾ ਵਿਧੀ ਦੇ ਨਾਲ ਭਗਵਾਨ ਰਾਮ ਦੀ ਇਸ ਮੂਰਤੀ ਨੂੰ ਆਸਨ 'ਤੇ ਬਿਰਾਜਮਾਨ ਕੀਤਾ ਗਿਆ। ਇਸ ਦੌਰਨ ਮੂਰਤੀਕਾਰ ਯੋਗੀਰਾਜ ਅਤੇ ਕਈ ਸੰਤ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਵੱਡੀ ਖਬਰ: 22 ਜਨਵਰੀ ਨੂੰ ਪੂਰੇ ਭਾਰਤ 'ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ
ਹਾਲਾਂਕਿ, ਆਖਰੀ ਤੌਰ 'ਤੇ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਹੋਵੇਗੀ ਪਰ ਪੂਰੀ ਤਰ੍ਹਾਂ ਢਕੀ ਹੋਈ ਰਾਮਲਲਾ ਦੀ ਮੂਰਤੀ ਹੁਣ ਉਸੇ ਆਸਨ 'ਤੇ ਬਿਰਾਜਮਾਨ ਕਰ ਦਿੱਤੀ ਗਈ ਹੈ।
ਰਾਮ ਮੰਦਰ ਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। ਹਾਲਾਂਕਿ ਮੰਦਰ ਦੇ ਪਹਿਲੀ ਮੰਜ਼ਿਲ ਦਾ ਅਜੇ ਥੋੜ੍ਹਾ ਕੰਮ ਬਚਿਆ ਹੈ, ਇੱਥੇ ਰਾਮ ਦਰਬਾਰ ਹੋਵੇਗਾ। ਮੰਦਰ ਦਾ ਦੂਜਾ ਫਲੋਰ ਅਨੁਸ਼ਠਾਨ ਲਈ ਹੈ, ਇੱਥੇ ਵੱਖ-ਵੱਖ ਤਰ੍ਹਾਂ ਦੇ ਹਵਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ 22 ਜਨਵਰੀ ਨੂੰ ਦੁਪਹਿਰ ਲਗਭਗ 12.20 ਵਜੇ ਮਹੂਰਤ ਹੋਵੇਗਾ। ਇਸ ਤੋਂ ਪਹਿਲਾਂ ਪੂਜਾ ਪੂਰੀ ਵਿਧੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਮਾਮਲੇ ਨੂੰ ਲੈ ਕੇ ਅਦਾਲਤ ਜਾਵਾਂਗੇ : ਰਾਘਵ ਚੱਢਾ
NEXT STORY