ਉੱਨਾਵ (ਵਾਰਤਾ)— ਭਾਜਪਾ ਪਾਰਟੀ ਦੇ ਸੰਸਦ ਮੈਂਬਰ ਅਤੇ ਹਿੰਦੂ ਨੇਤਾ ਸਾਕਸ਼ੀ ਮਹਾਰਾਜ ਨੇ ਆਉਣ ਵਾਲੀ 6 ਦਸੰਬਰ ਨੂੰ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਸ਼ੁਰੂ ਹੋ ਜਾਣ ਦਾ ਦਾਅਵਾ ਕੀਤਾ। ਸਾਕਸ਼ੀ ਮਹਾਰਾਜ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ 'ਚ ਜ਼ਮੀਨ 'ਤੇ ਮਾਲਕੀਅਤ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਪੂਰੀ ਉਮੀਦ ਹੈ ਕਿ ਅਦਾਲਤ 17 ਨਵੰਬਰ ਤੋਂ ਪਹਿਲਾਂ ਮੰਦਰ ਨਿਰਮਾਣ ਦੇ ਪੱਖ 'ਚ ਫੈਸਲਾ ਸੁਣਾ ਦੇਵੇਗੀ।
ਜ਼ਿਕਰਯੋਗ ਹੈ ਕਿ 6 ਦਸੰਬਰ 1992 ਨੂੰ ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਪੁਰਾਤਤੱਵ ਵਿਭਾਗ ਦੀ ਖੋਦਾਈ 'ਚ ਵਿਵਾਦਿਤ ਜ਼ਮੀਨ 'ਤੇ ਮੰਦਰ ਹੋਣ ਦੇ ਪੂਰੇ ਸਬੂਤ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ੀਆ ਵਕਫ਼ ਬੋਰਡ ਜੋ ਜ਼ਮੀਨ 'ਤੇ ਮਲਕੀਅਤ ਹੋਣ ਦਾ ਦਾਅਵਾ ਕਰ ਰਿਹਾ ਹੈ, ਉਸ ਨੇ ਮੰਦਰ ਲਈ ਜ਼ਮੀਨ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਕਈ ਮੁਸਲਿਮ ਸੰਗਠਨ ਵੀ ਅਯੁੱਧਿਆ 'ਚ ਮੰਦਰ ਨਿਰਮਾਣ ਹੋਣ 'ਤੇ ਆਪਣੀ ਮਨਜ਼ੂਰੀ ਦੇ ਚੁੱਕੇ ਹਨ।
ਕਮਲੇਸ਼ ਤਿਵਾੜੀ ਦੇ ਕਤਲ ਤੋਂ ਬਾਅਦ ਪਤਨੀ ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ
NEXT STORY