ਅਯੁੱਧਿਆ, (ਏਜੰਸੀ)-ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੀ ਚੋਣ ਨੂੰ ਲੈ ਕੇ ਕੁਝ ਮੀਡੀਆ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਜਾਣਕਾਰੀ ਨੂੰ ਗ਼ਲਤ ਦੱਸਦਿਆਂ ਪ੍ਰਕਿਰਿਆ ਦੇ ਤੱਥ ਸਪੱਸ਼ਟ ਕੀਤੇ ਹਨ। ਟਰੱਸਟ ਦੇ ਜਨਰਲ ਸਕੱਤਰ ਸਵਾਮੀ ਗੋਵਿੰਦ ਦੇਵ ਗਿਰੀ ਵੱਲੋਂ ਜਾਰੀ ਜਵਾਬ ਵਿਚ ਕਿਹਾ ਗਿਆ ਹੈ ਕਿ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ (ਸੇਵਾਮੁਕਤ) ਸੀ. ਈ. ਓ. ਚੋਣ ਲਈ ਹੋਏ ਇੰਟਰਵਿਊ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 11 ਅਗਸਤ ਨੂੰ ਪਹਿਲੀ ਸ਼ਿਫਟ ਵਿਚ ਆਹਮੋ-ਸਾਹਮਣੇ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲਿਆ ਸੀ।
ਜਤਿੰਦਰ ਮਿਸ਼ਰਾ ਵੀ ਪ੍ਰਕਿਰਿਆ ਦਾ ਹਿੱਸਾ ਸਨ
ਇਨ੍ਹਾਂ 16 ਉਮੀਦਵਾਰਾਂ ਦੀ 11 ਅਤੇ 12 ਅਗਸਤ ਨੂੰ ਅਯੁੱਧਿਆ ਵਿਚ ਆਹਮੋ-ਸਾਹਮਣੇ ਗੱਲਬਾਤ ਅਤੇ ਇੰਟਰਵਿਊ ਦੀ ਪ੍ਰਕਿਰਿਆ ਹੋਈ। ਟਰੱਸਟ ਨੇ ਸਪੱਸ਼ਟ ਕੀਤਾ ਕਿ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਵੀ ਇਸ ਪ੍ਰਕਿਰਿਆ ਦਾ ਹਿੱਸਾ ਸਨ। ਉਨ੍ਹਾਂ ਨੇ 11 ਅਗਸਤ ਨੂੰ ਪਹਿਲੀ ਸ਼ਿਫਟ ਵਿਚ ਇੰਟਰਵਿਊ ਦਿੱਤੀ ਸੀ। ਟਰੱਸਟ ਨੇ ਕਿਹਾ ਕਿ ਜਤਿੰਦਰ ਮਿਸ਼ਰਾ ਦੀ ਇੰਟਰਵਿਊ ਵਿਚ ਸ਼ਾਮਲ ਨਾ ਹੋਣ ਸਬੰਧੀ ਦਾਅਵੇ ਤੱਥਾਂ ਦੇ ਆਧਾਰ ’ਤੇ ਗ਼ਲਤ ਹਨ। ਚੋਟੀ ਦੇ 3 ਸਿਫ਼ਾਰਸ਼ ਕੀਤੇ ਉਮੀਦਵਾਰਾਂ ਵਿਚ ਉਨ੍ਹਾਂ ਦਾ ਸ਼ਾਮਲ ਹੋਣਾ ਉਨ੍ਹਾਂ ਦੀ ਭਾਗੀਦਾਰੀ, ਮੁਲਾਂਕਣ ਅਤੇ ਯੋਗਤਾ ਆਧਾਰਿਤ ਚੋਣ ਦੀ ਪੁਸ਼ਟੀ ਕਰਦਾ ਹੈ। ਟਰੱਸਟ ਦੇ ਮੁਤਾਬਕ, ਚੋਣ ਪ੍ਰਕਿਰਿਆ ਦਾ ਹਰੇਕ ਪੜਾਅ ਦਸਤਾਵੇਜ਼ੀ ਸੀ। ਅਯੁੱਧਿਆ ਵਿਚ ਅੰਤਿਮ ਪੜਾਅ ਵਿਚ ਸ਼ਾਮਲ ਸਾਰੇ ਉਮੀਦਵਾਰਾਂ ਦੀ ਪਛਾਣ ਦਰਜ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੀਐੱਮ ਸ਼੍ਰੀ ਯੋਜਨਾ ਨੇ ਬਦਲੀ ਦੇਸ਼ ਦੀ ਸਕੂਲੀ ਸਿੱਖਿਆ ਦੀ ਤਸਵੀਰ: 4 ਸਾਲਾਂ 'ਚ 90 ਫੀਸਦੀ ਟੀਚਾ ਪੂਰਾ
NEXT STORY