ਨੈਸ਼ਨਲ ਡੈਸਕ- ਦੇਸ਼ ਦੇ ਪ੍ਰਮੁੱਖ ਦਲਿਤ ਨੇਤਾਵਾਂ 'ਚੋਂ ਇਕ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ 74 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਵੀਰਵਾਰ ਸ਼ਾਮ ਉਨ੍ਹਾਂ ਨੇ ਆਖਰੀ ਸਾਹ ਲਿਆ। ਕੇਂਦਰੀ ਮੰਤਰੀ ਦੇ ਸਨਮਾਨ 'ਚ ਰਾਜਸੋਗ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਅਧੀਨ ਸ਼ੁੱਕਰਵਾਰ ਨੂੰ ਰਾਸ਼ਟਰੀ ਭਵਨ ਅਤੇ ਸੰਸਦ ਭਵਨ 'ਤੇ ਤਿਰੰਗੇ ਨੂੰ ਅੱਧਾ ਝੁਕਾਇਆ ਗਿਆ।
ਕਦੋਂ ਐਲਾਨ ਹੁੰਦਾ ਹੈ ਰਾਜ ਸੋਗ
ਵਿਸ਼ੇਸ਼ ਵਿਅਕਤੀਆਂ ਦੇ ਦਿਹਾਂਤ ਤੋਂ ਬਾਅਦ ਰਾਜ ਸੋਗ ਐਲਾਨ ਹੁੰਦਾ ਹੈ। ਇਸ ਦੌਰਾਨ ਵਿਧਾਨ ਸਭਾ, ਸਕੱਤਰੇਤ ਸਮੇਤ ਮਹੱਤਵਪੂਰਨ ਦਫ਼ਤਰਾਂ 'ਚ ਲੱਗੇ ਰਾਸ਼ਟਰੀ ਝੰਡੇ ਅੱਧੇ ਝੁਕੇ ਰਹਿੰਦੇ ਹਨ। ਦੇਸ਼ 'ਚ ਕੋਈ ਸਰਕਾਰੀ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਂਦਾ ਹੈ। ਰਾਜ ਸੋਗ ਦੌਰਾਨ ਸਮਾਰੋਹਾਂ ਅਤੇ ਅਧਿਕਾਰਤ ਮਨੋਰੰਜਨ ਦਾ ਆਯੋਜਨ ਨਹੀਂ ਕੀਤਾ ਜਾਂਦਾ ਹੈ। ਦੇਸ਼ ਅਤੇ ਦੇਸ਼ ਦੇ ਬਾਹਰ ਸਥਿਤ ਭਾਰਤੀ ਦੂਤਘਰ ਅਤੇ ਹਾਈ ਕਮਾਨ 'ਚ ਵੀ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ ਜਾਂਦਾ ਹੈ।
ਇਹ ਹੈ ਇਸ ਦਾ ਇਤਿਹਾਸ
ਭਾਰਤ 'ਚ ਸ਼ੁਰੂਆਤ 'ਚ 'ਰਾਜ ਸੋਗ' ਸਿਰਫ਼ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰੀ, ਪ੍ਰਧਾਨ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਐਲਾਨ ਹੁੰਦਾ ਸੀ। ਹਾਲਾਂਕਿ ਭਾਰਤ 'ਚ ਪਹਿਲਾ ਰਾਸ਼ਟਰੀ ਸੋਗ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਐਲਾਨ ਕੀਤਾ ਗਿਆ ਸੀ। ਸਮੇਂ ਦੇ ਨਾਲ ਇਸ ਨਿਯਮ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ। ਹੁਣ ਹੋਰ ਵਿਸ਼ੇਸ਼ ਵਿਅਕਤੀਆਂ ਦੇ ਮਾਮਲੇ 'ਚ ਵੀ ਕੇਂਦਰ ਵਿਸ਼ੇਸ਼ ਨਿਰਦੇਸ਼ ਜਾਰੀ ਕਰ ਕੇ ਰਾਸ਼ਟਰੀ ਸੋਗ ਦਾ ਐਲਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਦੇਸ਼ 'ਚ ਕਿਸੇ ਵੱਡੀ ਆਫ਼ਤ ਦੇ ਸਮੇਂ ਵੀ 'ਰਾਸ਼ਟਰੀ ਸੋਗ' ਐਲਾਨ ਕੀਤਾ ਜਾਂਦਾ ਹੈ।
ਕੌਣ ਐਲਾਨ ਕਰਦਾ ਹੈ ਰਾਜ ਸੋਗ
ਪੁਰਾਣੇ ਨਿਯਮਾਂ ਅਨੁਸਾਰ ਪਹਿਲਾਂ ਇਹ ਐਲਾਨ ਸਿਰਫ਼ ਕੇਂਦਰ ਸਰਕਾਰ ਦੀ ਸਲਾਹ 'ਤੇ ਰਾਸ਼ਟਰਪਤੀ ਹੀ ਕਰ ਸਕਦਾ ਸੀ ਪਰ ਹੁਣ ਬਦਲੇ ਹੋਏ ਨਿਯਮਾਂ ਅਨੁਸਾਰ ਸੂਬਿਆਂ ਨੂੰ ਵੀ ਇਹ ਅਧਿਕਾਰ ਦਿੱਤਾ ਜਾ ਚੁੱਕਿਆ ਹੈ। ਹੁਣ ਰਾਜ ਖ਼ੁਦ ਤੈਅ ਕਰ ਸਕਦੇ ਹਨ ਕਿ ਕਿਸੇ ਨੂੰ ਰਾਜ ਸਨਮਾਨ ਦੇਣਾ ਹੈ। ਕਈ ਵਾਰ ਰਾਜ ਅਤੇ ਕੇਂਦਰ ਸਰਕਾਰ ਵੱਖ-ਵੱਖ ਰਾਜ ਸੋਗ ਐਲਾਨ ਕਰਦੇ ਹਨ।
ਚੇਨਈ ਹਵਾਈ ਅੱਡੇ 'ਤੇ 1.64 ਕਰੋੜ ਰੁਪਏ ਦੇ ਮੁੱਲ ਦਾ ਸੋਨਾ ਜ਼ਬਤ
NEXT STORY