ਰਾਮਪੁਰ— ਸ਼ਿਮਲਾ ਦੇ ਰਾਮਪੁਰ ਬੱਸ ਹਾਦਸੇ 'ਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਸਰਕਾਰ ਤੋਂ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਹਾਦਸੇ 'ਤੇ ਟਵੀਟ ਕਰਦੇ ਹੋਏ ਇਸ ਨੂੰ ਦਰਦਨਾਕ ਹਾਦਸਾ ਦੱਸਿਆ ਹੈ ਅਤੇ ਪੀੜਿਤ ਪਰਿਵਾਰਾਂ ਪ੍ਰਤੀ ਹਮਦਰਦੀ ਵਿਅਕਤ ਕੀਤੀ ਹੈ।
ਉਨ੍ਹਾਂ ਨੇ ਹਿਮਾਚਲ ਸਰਕਾਰ ਅਤੇ ਰਾਜ ਕਾਂਗਰਸ ਪਾਰਟੀ ਨੂੰ ਇਸ ਹਾਦਸੇ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸੀ.ਐਮ ਵੀਰਭੱਦਰ ਸਿੰਘ ਅਤੇ ਵਿਰੋਧੀ ਦਲ ਦੇ ਨੇਤਾ ਪ੍ਰੇਮ ਕੁਮਾਰ ਧੂਮਲ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਪ੍ਰਾਈਵੇਟ ਬੱਸ ਕਿੰਨੌਰ ਦੇ ਰਿਕਾਂਗਪੀਓ ਤੋਂ ਸੋਲਨ ਜਾ ਰਹੀ ਸੀ। ਅਚਾਨਕ ਇਕ ਕਾਰ ਨੂੰ ਪਾਸ ਦਿੰਦੇ ਸਮੇਂ ਬੇਕਾਬੂ ਹੋ ਕੇ ਸਤਲੁਜ ਨਦੀ 'ਚ ਡਿੱਗ ਗਈ, ਜਿਸ ਨਾਲ 28 ਲੋਕਾਂ ਦੀ ਮੌਤ ਹੋ ਗਈ।
ਡਾਕਟਰ ਕਰ ਰਹੇ ਸਨ ਬਰੇਨ ਸਰਜਰੀ, ਨੌਜਵਾਨ ਮਸਤੀ ਨਾਲ ਵਜਾਉਂਦਾ ਰਿਹਾ ਗਿਟਾਰ
NEXT STORY