ਦਰਭੰਗਾ, (ਏਜੰਸੀ)— ਅਰੁਣਾਚਲ ਪ੍ਰਦੇਸ਼ ਦੀ ਪੁਲਸ ਨੇ ਸੋਸ਼ਲ ਸਾਈਟ 'ਤੇ ਇਕ ਲੜਕੀ ਦਾ ਅਸ਼ਲੀਲ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਬਿਹਾਰ ਦੇ ਦਰਭੰਗਾ ਜ਼ਿਲੇ ਦੇ ਲਹੇਰਿਯਾਸਰਾਏ ਥਾਣਾ, ਮੌਲਾਗੰਜ ਮੁਹੱਲੇ 'ਚੋਂ ਤਿੰਨ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕੀਤਾ ਹੈ।
ਅਰੁਣਾਚਲ ਪ੍ਰਦੇਸ਼ ਦੀ ਪੁਲਸ ਟੀਮ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ 'ਚ ਰਾਜੇਂਦਰ ਸਹਿਨੀ, ਰਾਜੂ ਸਹਿਨੀ ਅਤੇ ਵਿਜੇ ਸਹਿਨੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਮੁੱਖ ਦੋਸ਼ੀ ਜਤਿੰਦਰ ਸਹਿਨੀ, ਜਿਸ ਨੂੰ ਦਰਭੰਗਾ ਪੁਲਸ ਨੇ ਪਿਛਲੀ 15 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ 'ਤੇ ਇਕ ਲੜਕੀ ਨੂੰ ਕਿਡਨੈਪ ਕਰਕੇ ਉਸ ਨੂੰ ਅਰੁਣਾਚਲ ਪ੍ਰਦੇਸ਼ ਲਿਜਾਣ ਅਤੇ ਉਸ ਨਾਲ ਜ਼ਬਰ-ਜਨਾਹ ਕਰਕੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਸੋਸ਼ਲ ਸਾਈਟ 'ਤੇ ਪਾਉਣ ਦਾ ਦੋਸ਼ ਹੈ। ਇਸ ਮਾਮਲੇ 'ਚ ਫਰਾਰ ਜਤਿੰਦਰ ਸਹਿਨੀ ਦੇ ਪਿਤਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ 12 ਸਾਲਾ ਵਿਦਿਆਰਥੀ ਦੀ ਹੋਈ ਮੌਤ
NEXT STORY