ਠਾਣੇ— ਇੱਥੇ ਇਕ ਅਣਪਛਾਤੇ ਵਿਅਕਤੀ ਨੇ ਕਰੀਬ ਇਕ ਸਾਲ ਦੀ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਸ ਨਿਰੀਖਕ ਵਿਲਾਸ ਚੌਗੁਲੇ ਨੇ ਦੱਸਿਆ ਕਿ ਰੌਣ ਦੀ ਆਵਾਜ਼ ਸੁਣ ਕੇ ਇਕ ਟੈਂਪੂ ਚਾਲਕ ਨੇ ਸ਼ਨੀਵਾਰ ਦੀ ਸਵੇਰ ਭਿਵੰਡੀ ਤਾਲੁਕਾ 'ਚ ਸ਼ੇਲਾਰ ਪਿੰਡ ਦੇ ਮੀਠਾਪਾੜਾ ਇਲਾਕੇ 'ਚ ਆਪਣੇ ਵਾਹਨ 'ਚ ਬੱਚੀ ਨੂੰ ਪਿਆ ਹੋਇਆ ਦੇਖਿਆ। ਚੌਗੁਲੇ ਨੇ ਦੱਸਿਆ ਇਕ ਟੈਂਪੂ ਚਾਲਕ ਬੱਚੀ ਨੂੰ ਭਿਵੰਡੀ ਥਾਣੇ ਲੈ ਕੇ ਗਿਆ। ਬੱਚੀ ਜ਼ਖਮੀ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਦਾ ਸ਼ੱਕ ਹੈ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਬੱਚੀ ਨੂੰ ਭਿਵੰਡੀ ਦੇ ਆਈ.ਜੀ.ਐੱਮ. ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਹੋ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਨੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 376 (ਬਲਾਤਕਾਰ) ਅਤੇ ਪਾਕਸੋ ਕਾਨੂੰਨ ਦੀਆਂ ਵਿਵਸਥਾਵਾਂ ਦੇ ਅਧੀਨ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਫੜਨ ਲਈ ਤਲਾਸ਼ ਕੀਤੀ ਜਾ ਰਹੀ ਹੈ।
ਬਿਹਾਰ: ਜਾਪ ਦੇ ਵਰਕਰਾਂ ਨੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਕਈ ਸਥਾਨਾਂ 'ਤੇ ਰੋਕੀਆਂ ਟਰੇਨਾਂ
NEXT STORY