ਨੈਸ਼ਨਲ ਡੈਸਕ, ਜਲੰਧਰ, (ਇੰਟ.)- ਭਾਰਤ ’ਚ ਇਸ ਸਮੇਂ ਫੂਲ ਭਾਵ ਕਿ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਵਿਚ ਲਗਾਤਾਰ ਖੰਘ ਆਉਣ ਦੀ ਸ਼ਿਕਾਇਤ ਰਹਿੰਦੀ ਹੈ। ਇਨਫਲੂਏਂਜਾ ਦੇ ਲਪੇਟ ਵਿਚ ਆਏ ਵਿਅਕਤੀ ਨੂੰ ਕਈ ਹਫਤਿਆਂ ਤੱਕ ਖੰਘ ਦੀ ਸਮੱਸਿਆ ਰਹਿ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨਫਲੂਏਂਜਾ ਦੇ ਇੰਜੈਕਸ਼ਨ ਨੂੰ ਲੈ ਕੇ ਘੱਟ ਜਾਗਰੁਕਤਾ ਕਾਰਨ ਇਸਦੇ ਮਾਮਲੇ ਦੇਸ਼ ਭਰ ਵਿਚ ਵਧਦੇ ਜਾ ਰਹੇ ਹਨ, ਜਦਕਿ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵਿਅਕਤੀ ਹਰ ਸਾਲ ਇਨਫਲੂਏਂਜਾ ਦਾ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ
ਕੀ ਹਨ ਇਨਫਲੂਏਂਜਾ ਦੇ ਲੱਛਣ
ਦੇਸ਼ ਭਰ ਵਿਚ ਇਨਫਲੂਏਂਜਾ ਦੇ ਮਾਮਲਿਆਂ ਨੂੰ ਲੈ ਕੇ ਵਿਗਿਆਨੀਆਂ ਦੀ ਚਿੰਤਾ ਵਧ ਗਈ ਹੈ। ਹਾਲਾਂਕਿ ਦੇਸ਼ ਭਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆ ਰਹੀ ਹੈ। ਗਲੇ ਵਿਚ ਖਰਾਸ਼ ਹੋਣਾ, ਖਾਣਾ ਨਿਗਲਣ ’ਤੇ ਦਰਦ ਮਹਿਸੂਸ ਹੋਣਾ, ਤੇਜ਼ ਬੁਖਾਰ ਅਤੇ ਟਾਨਸਿਲ ਵਿਚ ਸੋਜਿਸ਼ ਹੋਣਾ ਇਨਫਲੂਏਂਜਾ ਦੇ ਲੱਛਣ ਹਨ। ਭਾਰਤ ਵਿਚ ਇਨਫਲੂਏਂਜਾ ਦੇ ਟੀਕੇ ਜਾਂ ਫਲੂ ਸ਼ਾਟਸ ਜਿਨ੍ਹਾਂ ਨੂੰ ਹਰ ਸਾਲ ਲਗਵਾਉਣ ਦੀ ਲੋੜ ਹੁੰਦੀ ਹੈ, ਪਰ ਇਸਦੇ ਪ੍ਰਤੀ ਬੇਹੱਦ ਘੱਟ ਜਾਗਰੂਕਤਾ ਹੋਣ ਕਾਰਨ ਇਸਨੂੰ ਇਕ ਆਮ ਬੀਮਾਰੀ ਮੰਨਦੇ ਚਲਦੇ ਹਨ। ਲੱਛਣ ਸਾਹਮਣੇ ਆਉਣ ’ਤੇ ਲੋਕਾਂ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਕੀ ਕਹਿੰਦੇ ਹਨ ਮਾਹਿਰ
ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਐਮਸ) ਵਿਚ ਪਲੋਮੋਰਨੀ ਕ੍ਰਿਟੀਕਲ ਕੇਅਰ ਅਤੇ ਸਲੀਪ ਮੈਡੀਸਨ ਵਿਭਾਗ ਦੇ ਸਾਬਕਾ ਮੁਖੀ ਅਤੇ ਪੀ. ਐੱਸ. ਆਰ. ਆਈ. ਦੇ ਮੌਜੂਦਾ ਪ੍ਰਧਾਨ ਡਾ. ਜੀ. ਸੀ. ਖਿਲਨਾਨੀ ਨੇ ਇਕ ਮੀਡੀਆ ਰਿਪੋਰਟ ਵਿਚ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿਚ ਇਨਫਲੂਏਂਜਾ ਦੇ ਇਨਫੈਕਸ਼ਨ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਦੂਸਰਾ ਵਿਅਕਤੀ ਬੁਖਾਰ, ਖਾਂਸੀ, ਆਵਾਜ਼ ਦੀ ਕਮੀ ਅਤੇ ਸਾਹ ਫੁੱਲਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਉਹ ਕਹਿੰਦੇ ਹਨ ਕਿ ਲਗਾਤਾਰ ਖੰਘ ਆਉਣ ਵੀ ਇਨਫਲੂਏਂਜਾ ਦਾ ਲੱਛਣ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਦੇਸ਼ ਵਿਚ ਫਲੂ ਦੇ ਮਾਮਲਿਆਂ ਵਿਚ ਵਾਧਾ ਸਤੰਬਰ ਅਤੇ ਜਨਵਰੀ ਦਰਮਿਆਨ ਹੁੰਦਾ ਹੈ। ਕਈ ਖੇਤਰਾਂ ਵਿਚ ਇਸ ਤਰ੍ਹਾਂ ਦੇ ਇਨਫੈਕਸ਼ਨ ਆਮਤੌਰ ’ਤੇ ਮਹਾਮਾਰੀ ਦੌਰਾਨ ਦੇਖੇ ਗਏ ਸਨ।
ਇਹ ਵੀ ਪੜ੍ਹੋ- ਐਲਨ ਮਸਕ ਲਈ ਖ਼ਤਰੇ ਦੀ ਘੰਟੀ! ਟਵਿਟਰ ਦੇ ਸਾਬਕਾ CEO ਨੇ ਲਾਂਚ ਕੀਤਾ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ
ਰੋਕਥਾਮ ਦੇ ਕੀ ਹਨ ਤਰੀਕੇ
ਸਿਹਤ ਸਬੰਧੀ ਆਦਤਾਂ ਦੀ ਪਾਲਣਾ ਕਰਨ, ਜਿਵੇਂ ਸਾਬਣ ਅਤੇ ਪਾਣੀ ਨਾਲ ਹੱਥ ਧੋਣਾ। ਫਰਨੀਚਰ ਅਤੇ ਖਿਡੌਣਿਆਂ ਵਰਗੀਆਂ ਸਤ੍ਹਾ ਅਤੇ ਚੀਜ਼ਾਂ ਨੂੰ ਸਾਫ ਕਰਨ ਲਈ ਕੀਟਾਣੂ ਨਾਸ਼ਕ ਦੀ ਵਰਤੋਂ ਕਰਨੀ। ਖੰਘਦੇ ਅਤੇ ਛਿੱਕਦੇ ਸਮੇਂ ਆਪਣਾ ਮੂੰਹ ਢਕਣ ਨਾਲ ਇਨਫੈਕਸ਼ਨ ਦੇ ਜੋਖਮ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਬਿਨਾਂ ਧੋਤੇ ਹੱਥਾਂ ਨਾਲ ਮੂੰਹ, ਨੱਕ ਜਾਂ ਅੱਖਾਂ ਨੂੰ ਛੋਹਣ ਤੋਂ ਪਰਹੇਜ਼ ਕਰੋ। ਹਰ ਰਾਤ 8 ਘੰਟੇ ਸੋਵੋ। ਨਿਯਮਤ ਕਸਰਤ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ
ਚੀਨੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦੇ ਵਿਰੋਧ ’ਚ ਦੂਤਘਰ ਦੇ ਬਾਹਰ ਤਿੱਬਤੀਆਂ ਵਲੋਂ ਵਿਖਾਵਾ
NEXT STORY