ਹੋਨਾਲੀ- ਕਰਨਾਟਕ ਦੇ ਹੋਨਾਲੀ ਦੇ ਸੰਘਣੇ ਬਰਸਾਤੀ ਜੰਗਲ ਵਿਚ ਇਕ 80 ਸਾਲ ਦੀ ਬਜ਼ੁਰਗ ਔਰਤ ਸੈਂਕੜੇ ਦਰੱਖਤਾਂ ਦੀਆਂ ਸਿਹਤਮੰਦ ਟਾਹਣੀਆਂ ਨੂੰ ਧਿਆਨ ਨਾਲ ਕੱਟ ਕੇ ਉਨ੍ਹਾਂ ਤੋਂ ਨਵੇਂ ਬੂਟੇ ਲਗਾਉਣ ਵਿਚ ਰੁੱਝੀ ਹੋਈ ਹੈ। ਜਦੋਂ ਉਹ ਰੁੱਖਾਂ ਅਤੇ ਬੀਜਾਂ ਦੀਆਂ ਦੁਰਲੱਭ ਕਿਸਮਾਂ ਬਾਰੇ ਗੱਲ ਕਰਦੀ ਹੈ ਤਾਂ ਉਸ ਦੀਆਂ ਅੱਖਾਂ 'ਚ ਚਮਕ ਆ ਜਾਂਦੀ ਹੈ। ਉਹ ਇਨ੍ਹਾਂ ਬਾਰੇ ਇਸ ਤਰ੍ਹਾਂ ਦੱਸਦੀ ਹੈ, ਜਿਵੇਂ ਕੋਈ ਐਨਸਾਈਕਲੋਪੀਡੀਆ ਹੋਵੇ। ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਪੜ੍ਹਾਈ ਤੱਕ ਨਹੀਂ ਕੀਤੀ। ਇਹ ਬਜ਼ੁਰਗ ਔਰਤ ਤੁਲਸੀ ਗੋਵਿੰਦ ਗੌੜਾ ਹੈ। ਉਹ ਕਹਿੰਦੀ ਹੈ, ''ਜਦੋਂ ਮੈਂ ਇਨ੍ਹਾਂ ਜੰਗਲਾਂ ਨੂੰ ਹਰੇ-ਭਰੇ ਰੁੱਖਾਂ ਨਾਲ ਭਰਿਆ ਦੇਖਦੀ ਹਾਂ, ਤਾਂ ਲੱਗਦਾ ਹੈ ਕਿ ਰੁੱਖਾਂ ਨੂੰ ਕੱਟੇ ਬਿਨਾਂ ਇਨਸਾਨ ਖੁਸ਼ਹਾਲ ਹੋ ਸਕਦਾ ਹੈ...।'' ਤੁਲਸੀ ਨੇ ਕਰਨਾਟਕ ਵਿਚ ਬੰਜਰ ਜ਼ਮੀਨ ਨੂੰ ਜੰਗਲਾਂ ਵਿਚ ਬਦਲਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਹੈ। ਹਾਲਾਂਕਿ ਦੁਨੀਆ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਤੁਲਸੀ ਨੂੰ ਵਾਤਾਵਰਨ ਸੁਰੱਖਿਆ 'ਚ ਯੋਗਦਾਨ ਲਈ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਉਹ ਰਵਾਇਤੀ ਕਬਾਇਲੀ ਪੁਸ਼ਾਕ ਪਹਿਨ ਕੇ ਸਨਮਾਨ ਪ੍ਰਾਪਤ ਕਰਨ ਲਈ ਪੈਰਾਂ 'ਤੇ ਕੁਝ ਵੀ ਪਹਿਨੇ ਬਿਨਾਂ ਹੀ ਪਹੁੰਚੀ ਸੀ। ਕਿਉਂਕਿ ਸਾਰੀ ਉਮਰ ਉਨ੍ਹਾਂ ਨੇ ਜੁੱਤੀ ਨਹੀਂ ਪਾਈ। ਘਰ ਦੇ ਵੇਹੜੇ ਵਿਚ ਕੁਰਸੀ 'ਤੇ ਬੈਠ ਕੇ ਉਹ ਇਸੇ ਸਾਦਗੀ ਨਾਲ ਸਾਰਿਆਂ ਦਾ ਸੁਆਗਤ ਕਰਦੀ ਹੈ। ਸਨਮਾਨ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਭੀੜ ਲੱਗ ਗਈ ਹੈ। ਪਿੰਡ ਦੇ ਲੋਕ ਉਨ੍ਹਾਂ ਨੂੰ ਦੇਖ ਕੇ ਸਤਿਕਾਰ ਨਾਲ ਸਿਰ ਝੁਕਾ ਲੈਂਦੇ ਹਨ। ਬੱਚੇ ਉਨ੍ਹਾਂ ਨਾਲ ਸੈਲਫੀ ਲੈਂਦੇ ਹਨ। ਵਿਦਿਆਰਥੀਆਂ ਨਾਲ ਭਰੀਆਂ ਬੱਸਾਂ ਉਨ੍ਹਾਂ ਦੇ ਘਰ ਪਹੁੰਚਦੀਆਂ ਹਨ। ਜਿੱਥੇ ਉਹ ਪਰਿਵਾਰ ਦੇ ਦਸ10 ਮੈਂਬਰਾਂ ਨਾਲ ਰਹਿੰਦੀ ਹੈ। ਤੁਲਸੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੌਦਿਆਂ ਬਾਰੇ ਜਾਣਕਾਰੀ ਦੇ ਕੇ ਖੁਸ਼ੀ ਮਿਲਦੀ ਹੈ। ਉਨ੍ਹਾਂ ਨੂੰ ਰੁੱਖਾਂ ਦੀ ਮਹੱਤਤਾ ਸਮਝਾਉਣੀ ਪੈਂਦੀ ਹੈ। ਤੁਲਸੀ ਨੂੰ ਪੱਕਾ ਯਾਦ ਨਹੀਂ ਹੈ, ਪਰ ਉਹ 12 ਸਾਲ ਦੀ ਉਮਰ ਤੋਂ ਹੀ ਪੌਦੇ ਲਗਾ ਰਹੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਨੇ ਪੌਦੇ ਲਗਾ ਕੇ ਬਾਕੀ ਪਿੰਡ ਵਾਸੀਆਂ ਨੂੰ ਜੰਗਲ ਦੀ ਕਟਾਈ ਰੋਕਣ ਦਾ ਕੰਮ ਕੀਤਾ। ਉਹ ਆਪਣੀ ਮਾਂ ਨਾਲ ਜੰਗਲ ਵਿਚ ਜਾਂਦੀ ਸੀ। ਉਨ੍ਹਾਂ ਨੇ ਹੀ ਤੁਲਸੀ ਨੂੰ ਸਿਹਤਮੰਦ ਰੁੱਖਾਂ ਦੇ ਬੀਜਾਂ ਤੋਂ ਨਵੇਂ ਪੌਦੇ ਉਗਾਉਣ ਦਾ ਤਰੀਕਾ ਸਿਖਾਇਆ ਸੀ। ਸਥਾਨਕ ਜੰਗਲਾਤ ਅਧਿਕਾਰੀਆਂ ਅਤੇ ਵਸਨੀਕਾਂ ਦੇ ਅਨੁਸਾਰ, ਜਦੋਂ ਉਹ ਕਿਸ਼ੋਰ ਸੀ, ਉਨ੍ਹਾਂ ਨੇ ਆਪਣੇ ਘਰ ਦੇ ਪਿੱਛੇ ਬੰਜਰ ਖੇਤਰ ਨੂੰ ਸੰਘਣੇ ਜੰਗਲ ਵਿਚ ਬਦਲ ਦਿੱਤਾ ਸੀ। ਗੁਆਂਢ ਵਿਚ ਰਹਿਣ ਵਾਲੀ ਰੁਕਮਣੀ ਕਹਿੰਦੀ ਹੈ,“ਬਚਪਨ ਤੋਂ ਹੀ ਉਹ ਪੌਦਿਆਂ ਨਾਲ ਇਸ ਤਰ੍ਹਾਂ ਗੱਲ ਕਰਦੀ ਹੈ ਜਿਵੇਂ ਮਾਂ ਆਪਣੇ ਬੱਚੇ ਨਾਲ ਕਰਦੀ ਹੈ।''
ਰੁਕਮਣੀ ਵੀ ਦਹਾਕਿਆਂ ਤੋਂ ਇਸ ਨੇਕ ਕਾਰਜ ਵਿਚ ਤੁਲਸੀ ਦਾ ਸਾਥ ਦੇ ਰਹੀ ਹੈ। ਜੰਗਲਾਤ ਵਿਭਾਗ ਨਾਲ ਜੁੜੇ 86 ਸਾਲਾ ਰੈੱਡੀ ਦਾ ਕਹਿਣਾ ਹੈ ਕਿ ਆਪਣੀ ਤਾਇਨਾਤੀ ਦੇ ਪਹਿਲੇ ਦਿਨ ਉਹ ਕੜਕਦੀ ਧੁੱਪ ਵਿਚ ਤੁਲਸੀ ਨੂੰ ਮਿਲਿਆ ਸੀ। ਉਸ ਸਮੇਂ, ਉਹ ਮਿੱਟੀ ਵਿਚੋਂ ਕੰਕਰ ਹਟਾ ਕੇ ਉਨ੍ਹਾਂ 'ਚੋਂ ਸਾਵਧਾਨੀ ਨਾਲ ਬੀਜ ਅਤੇ ਪੌਦੇ ਲਗਾ ਰਹੀ ਸੀ। ਰੈਡੀ ਕਹਿੰਦੇ ਹਨ,“ਤੁਲਸੀ ਦੇ ਹੱਥਾਂ ਵਿਚ ਜਾਦੂ ਹੈ। ਤੁਲਸੀ ਕੋਲ ਸਵਦੇਸ਼ੀ ਪ੍ਰਜਾਤੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਧਿਆਨ ਨਾਲ ਸਟੋਰ ਕਰਨ ਅਤੇ ਉਨ੍ਹਾਂ ਦੇ ਪੋਸ਼ਣ ਸੰਬੰਧੀ ਜਾਣਕਾਰੀ ਬਾਰੇ ਬਹੁਤ ਸਾਰੀ ਜਾਣਕਾਰੀ ਹੈ। ਇਹ ਗਿਆਨ ਕਿਸੇ ਪੁਸਤਕ ਵਿਚ ਕਿਤੇ ਨਹੀਂ ਮਿਲਦਾ। ਉਦੋਂ ਤੋਂ ਉਸ ਨੇ ਤੁਲਸੀ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ। ਰੈੱਡੀ ਨਾਲ ਜੁੜਨ ਤੋਂ ਬਾਅਦ ਤੁਲਸੀ ਦੀ ਵੱਖਰੀ ਪਛਾਣ ਬਣ ਗਈ। ਸਥਾਨਕ ਲੋਕ ਉਸ ਨੂੰ ਰੁੱਖਾਂ ਦੀ ਦੇਵੀ (ਦਿ ਗਾਡੇਸ ਆਫ਼ ਟ੍ਰੀਜ) ਕਹਿਣ ਲੱਗੇ। ਤੁਲਸੀ ਨੇ 65 ਸਾਲਾਂ ਤੱਕ ਸਰਕਾਰੀ ਨਰਸਰੀ ਵਿਚ ਸੇਵਾ ਕੀਤੀ। 1998 ਵਿਚ ਅਧਿਕਾਰਤ ਤੌਰ 'ਤੇ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਇਕ ਸਲਾਹਕਾਰ ਵਜੋਂ ਸਰਗਰਮ ਹੈ ਅਤੇ ਪੌਦਿਆਂ ਨਾਲ ਸਬੰਧਤ ਕੀਮਤੀ ਜਾਣਕਾਰੀ ਸਾਂਝੀ ਕਰਦੀ ਹੈ।
ਜੰਮੂ ਕਸ਼ਮੀਰ 'ਚ ਬਾਇਓਮੈਟ੍ਰਿਕ ਹਾਜ਼ਰੀ ਦਾ ਹੋ ਰਿਹੈ ਲਾਭ, ਸਕੂਲਾਂ 'ਚ ਅਧਿਆਪਕ ਹੋਏ ਸਮੇਂ ਦੇ ਪਾਬੰਦ
NEXT STORY