ਹੈਲਥ ਡੈਸਕ- ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਵਾਰ-ਵਾਰ ਪਿਸ਼ਾਬ ਆਉਣਾ ਸਿਰਫ਼ ਜ਼ਿਆਦਾ ਪਾਣੀ ਪੀਣ ਦਾ ਨਤੀਜਾ ਹੁੰਦਾ ਹੈ, ਪਰ ਡਾਕਟਰਾਂ ਦੇ ਮੁਤਾਬਕ ਇਹ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਇਸ਼ਾਰਾ ਵੀ ਹੋ ਸਕਦਾ ਹੈ। ਜੇਕਰ ਇਹ ਸਮੱਸਿਆ ਰੋਜ਼ਾਨਾ ਦੀ ਆਦਤ ਬਣ ਜਾਵੇ ਤਾਂ ਸਰੀਰ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
ਜ਼ਿਆਦਾ ਪਾਣੀ ਜਾਂ ਕੈਫੀਨ ਦਾ ਸੇਵਨ
ਜੇਕਰ ਤੁਸੀਂ ਦਿਨ 'ਚ ਬਹੁਤ ਜ਼ਿਆਦਾ ਪਾਣੀ (3 ਲੀਟਰ ਤੋਂ ਵੱਧ) ਪੀ ਲੈਂਦੇ ਹੋ, ਤਾਂ ਸਰੀਰ ਵਧੇਰੇ ਤਰਲ ਪਦਾਰਥ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ — ਇਹ ਸਧਾਰਣ ਹੈ।
ਪਰ ਜੇ ਘੱਟ ਪਾਣੀ ਪੀਣ ਦੇ ਬਾਵਜੂਦ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਤਾਂ ਇਹ ਸਮੱਸਿਆ ਦੀ ਨਿਸ਼ਾਨੀ ਹੋ ਸਕਦੀ ਹੈ।
ਇਸ ਤੋਂ ਇਲਾਵਾ, ਚਾਹ, ਕੌਫੀ ਅਤੇ ਕੋਲਡ ਡਰਿੰਕ 'ਚ ਮੌਜੂਦ ਕੈਫੀਨ ਡਾਇਊਰੇਟਿਕ ਵਜੋਂ ਕੰਮ ਕਰਦੀ ਹੈ, ਜੋ ਪਿਸ਼ਾਬ ਦੀ ਗਤੀ ਤੇਜ਼ ਕਰਦੀ ਹੈ।
ਇਹ ਵੀ ਪੜ੍ਹੋ : 5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਓਵਰਐਕਟਿਵ ਬਲੇਡਰ ਦਾ ਲੱਛਣ
ਕਈ ਵਾਰ ਬਲੇਡਰ ਦੀਆਂ ਮਾਸਪੇਸ਼ੀਆਂ ਬਹੁਤ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਜਿਸ ਕਾਰਨ ਥੋੜ੍ਹੀ ਜਿਹੀ ਮਾਤਰਾ 'ਚ ਵੀ ਪਿਸ਼ਾਬ ਬਣਨ ‘ਤੇ ਟਾਇਲਟ ਜਾਣ ਦੀ ਇੱਛਾ ਹੁੰਦੀ ਹੈ। ਇਹ ਹਾਲਤ ਲੰਬੇ ਸਮੇਂ ਤੱਕ ਰਹੇ ਤਾਂ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਡਾਇਬੀਟੀਜ਼ ਦਾ ਸੰਕੇਤ
ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦਾ ਇਕ ਆਮ ਲੱਛਣ ਹੈ। ਜਦੋਂ ਖੂਨ 'ਚ ਗਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਰੀਰ ਵਧੇਰੇ ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਇਸ ਦੇ ਨਾਲ ਜ਼ਿਆਦਾ ਪਿਆਸ ਲੱਗਣਾ ਜਾਂ ਥਕਾਵਟ ਮਹਿਸੂਸ ਹੋਣਾ ਵੀ ਸ਼ਾਮਲ ਹੋਵੇ ਤਾਂ ਇਹ ਡਾਇਬੀਟੀਜ਼ ਦੀ ਸ਼ੁਰੂਆਤੀ ਚਿਤਾਵਨੀ ਹੈ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਯੂਰਿਨਰੀ ਟ੍ਰੈਕਟ ਇਨਫੈਕਸ਼ਨ (UTI)
ਖਾਸ ਕਰਕੇ ਔਰਤਾਂ 'ਚ ਇਹ ਸਮੱਸਿਆ ਆਮ ਹੈ। ਬਲੇਡਰ 'ਚ ਸੋਜ ਜਾਂ ਇਨਫੈਕਸ਼ਨ ਕਾਰਨ ਹਲਕਾ ਦਬਾਅ ਪੈਣ ‘ਤੇ ਵੀ ਪਿਸ਼ਾਬ ਦੀ ਇੱਛਾ ਹੁੰਦੀ ਹੈ। ਜੇ ਪਿਸ਼ਾਬ ਨਾਲ ਜਲਣ, ਦਰਦ ਜਾਂ ਬਦਬੂ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕਿਡਨੀ 'ਚ ਪੱਥਰੀ ਦਾ ਖਤਰਾ
ਜੇ ਕਿਡਨੀ 'ਚ ਪੱਥਰੀ ਹੈ ਤਾਂ ਵੀ ਵਾਰ-ਵਾਰ ਪਿਸ਼ਾਬ ਆ ਸਕਦਾ ਹੈ। ਇਸ ਦੌਰਾਨ ਪਿਸ਼ਾਬ ਕਰਦੇ ਸਮੇਂ ਦਰਦ, ਜਲਣ ਜਾਂ ਪੇਟ ਦੇ ਹੇਲਠੇ ਹਿੱਸੇ 'ਚ ਤਣਾਅ ਮਹਿਸੂਸ ਹੋ ਸਕਦਾ ਹੈ। ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ ਜਾਂ ਪਿਸ਼ਾਬ ਤੋਂ ਬਾਅਦ ਵੀ ਅਰਾਮ ਨਾ ਮਿਲਣਾ ਇਸ ਦਾ ਸੰਕੇਤ ਹੋ ਸਕਦਾ ਹੈ।
ਰਾਹਤ ਲਈ ਕੀ ਕਰਨਾ ਚਾਹੀਦਾ ਹੈ
- ਦਿਨ 'ਚ 1.5 ਤੋਂ 2 ਲੀਟਰ ਪਾਣੀ ਹੀ ਪੀਓ, ਪਰ ਹੌਲੀ-ਹੌਲੀ ਅਤੇ ਵਾਰ-ਵਾਰ।
- ਕੈਫੀਨ, ਸ਼ਰਾਬ ਅਤੇ ਮਸਾਲੇਦਾਰ ਭੋਜਨ ਦਾ ਸੇਵਨ ਘਟਾਓ।
- ਕੀਗਲ ਐਕਸਰਸਾਈਜ਼ ਕਰੋ — ਇਹ ਬਲੇਡਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਕਰਦੀਆਂ ਹਨ।
- ਬਲੇਡਰ ਟ੍ਰੇਨਿੰਗ ਅਪਣਾਓ — ਪਿਸ਼ਾਬ ਦੀ ਇੱਛਾ ਹੋਣ 'ਤੇ ਥੋੜ੍ਹਾ ਸਮਾਂ ਰੁਕਣ ਦੀ ਆਦਤ ਬਣਾਓ।
- ਭਾਰ ਅਤੇ ਤਣਾਅ ‘ਤੇ ਕੰਟਰੋਲ ਰੱਖੋ, ਕਿਉਂਕਿ ਇਹ ਵੀ ਬਲੇਡਰ ਦੀ ਸਮੱਸਿਆ ਵਧਾਉਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਦੀ ਖੰਘ ਨੂੰ ਨਾ ਕਰੋ ਨਜ਼ਰਅੰਦਾਜ਼, ਦਿਸਣ ਇਹ ਲੱਛਣ ਤਾਂ ਤੁਰੰਤ ਲਓ ਡਾਕਟਰ ਦੀ ਸਲਾਹ
NEXT STORY