ਨਵੀਂ ਦਿੱਲੀ— ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੱਜ ਯਾਨੀ ਕਿ ਐਤਵਾਰ ਦਿੱਲੀ ਦੀ ਸਿੰਘੂ ਸਰਹੱਦ ’ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ, ਇਸ ਦੌਰਾਨ ਬਿੱਟੂ ਦੀ ਦਸਤਾਰ ਵੀ ਉਤਰ ਗਈ। ਉਨ੍ਹਾਂ ਦੀ ਗੱਡੀ ’ਤੇ ਵੀ ਹਮਲਾ ਕੀਤਾ ਗਿਆ। ਇਸ ਜ਼ਬਰਦਸਤ ਵਿਰੋਧ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਮੇਰੇ ਲਈ ਅਜਿਹਾ ਵਿਰੋਧ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਕਿਸਾਨਾਂ ਨਾਲ ਹਾਂ ਅਤੇ ਸੰਘਰਸ਼ ਨੂੰ ਜਾਰੀ ਰੱਖਾਂਗੇ। ਕੋਈ ਗੱਲ ਨਹੀਂ ਕਿਸਾਨੀ ਸੰਘਰਸ਼ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਹਾਲਾਂਕਿ ਬਿੱਟੂ ਨੇ ਇਹ ਵੀ ਕਿਹਾ ਕਿ ਵਿਰੋਧ ਠੀਕ ਹੈ ਪਰ ਕਿਸੇ ਨੂੰ ਮਾਰਨਾ ਠੀਕ ਨਹੀਂ ਹੈ। ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਵਿਰੋਧ ਹੋਵੇਗਾ। ਮੈਂ ਬਿਨਾਂ ਸੁਰੱਖਿਆ ਕਾਮਿਆਂ ਦੇ ਉੱਥੇ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮੁੱਕੀ
ਬਿੱਟੂ ਨੇ ਅੱਗੇ ਕਿਹਾ ਕਿ ਅਸੀਂ ਬਿਲਕੁਲ ਠੀਕ ਹਾਂ। ਗੁਰੂ ਤੇਗ ਬਹਾਦਰ ਮੈਮੋਰੀਅਲ ’ਚ ਜਨ ਸੰਸਦ ਰੱਖੀ ਗਈ ਸੀ, ਜਿਸ ਵਿਚ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਵਿਧਾਇਕ ਕੁਲਬੀਰ ਜ਼ੀਰਾ ਦੇ ਨਾਲ ਮੈਂ ਉਸ ਜਨ ਸੰਸਦ ’ਚ ਹਿੱਸਾ ਲੈਣ ਲਈ ਗਿਆ ਸੀ। ਉੱਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਾਡੇ ਤਿੰਨਾਂ ’ਤੇ ਜਾਨਲੇਵਾ ਹਮਲਾ ਕਰ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਬਿਲਕੁਲ ਨਹੀਂ ਡੋਲੇ। ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਕੋਈ ਗੱਲ ਨਹੀਂ ਕਿਸਾਨੀ ਦੀ ਲੜਾਈ ਬਹੁਤ ਵੱਡੀ ਹੈ।
ਇਹ ਵੀ ਪੜ੍ਹੋ: ਸੰਘਣੀ ਧੁੰਦ ’ਚ ਦਿੱਲੀ ਲਈ ਟਰੈਕਟਰਾਂ ’ਤੇ ਰਵਾਨਾ ਹੋ ਰਹੇ ਕਿਸਾਨ, ਵੇਖੋ ਠਾਠਾ ਮਾਰਦਾ ਜੋਸ਼
26 ਜਨਵਰੀ ਨੂੰ ਇਕ ਵੱਡਾ ਦਿਹਾੜਾ ਹੈ। ਕਿਸਾਨ ਅੰਦੋਲਨ ਸਿਖਰਾਂ ’ਤੇ ਪਹੁੰਚਿਆ ਹੋਇਆ ਹੈ, ਅਸੀਂ ਪਹਿਲਾਂ ਵੀ ਕਿਸਾਨਾਂ ਨਾਲ ਖੜ੍ਹੇ ਸੀ ਅਤੇ ਉਸੇ ਤਰ੍ਹਾਂ ਖੜ੍ਹੇ ਰਹਾਂਗੇ। ਸਾਡਾ ਕਿਸਾਨ ਭਰਾਵਾਂ ਲਈ ਧਰਨਾ ਜਾਰੀ ਰਹੇਗਾ। ਅਸੀਂ ਜੰਤਰ-ਮੰਤਰ ’ਤੇ ਲਗਾਤਾਰ ਕਿਸਾਨਾਂ ਲਈ ਆਵਾਜ਼ ਚੁੱਕ ਰਹੇ ਹਾਂ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ
ਨੋਟ- ਰਵਨੀਤ ਬਿੱਟੂ ਦੇ ਇਸ ਬਿਆਨ ਬਾਰੇ ਤੁਸੀਂ ਕੀ ਕਹੋਗੇ, ਕੁਮੈਂਟ ਬਾਕਸ ’ਚ ਦਿਓ ਰਾਏ
ਰਾਮ ਮੰਦਰ ਦਾ ਨਿਰਮਾਣ 3 ਸਾਲਾਂ 'ਚ ਹੋਵੇਗਾ ਪੂਰਾ, ਕਰੀਬ 1100 ਕਰੋੜ ਰੁਪਏ ਆਏਗੀ ਲਾਗਤ
NEXT STORY