ਜੰਮੂ— ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰੀਸ਼ਦ ਦੀਆਂ ਚੋਣਾਂ ਅਤੇ ਪੰਚਾਇਤੀ ਜ਼ਿਮਨੀ ਚੋਣਾਂ ਲਈ ਸ਼ਨੀਵਾਰ ਭਾਵ ਅੱਜ ਵੋਟਾਂ ਪਈਆਂ ਅਤੇ ਇਸ ਦੌਰਾਨ ਵੋਟਿੰਗ ਕੇਂਦਰਾਂ 'ਤੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਧਾਰਾ-370 ਤੋਂ ਬਾਅਦ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਪੱਛਮੀ ਪਾਕਿਸਤਾਨ ਤੋਂ ਆਏ ਸ਼ਰਣਾਰਥੀ, ਵਾਲਮਿਕੀ ਅਦੇ ਗੋਰਖਾ ਆਦਿ ਭਾਈਚਾਰੇ ਦੇ ਲੋਕ ਹੁਣ ਜੰਮੂ-ਕਸ਼ਮੀਰ 'ਚ ਸਥਾਨਕ ਚੋਣਾਂ ਵਿਚ ਵੋਟਾਂ ਪਾਉਣ, ਜ਼ਮੀਨ ਖਰੀਦਣ ਅਤੇ ਨੌਕਰੀਆਂ ਲਈ ਬੇਨਤੀ ਕਰਨ ਦੇ ਯੋਗ ਹੋ ਗਏ ਹਨ। ਉਹ ਚੋਣਾਂ ਵੀ ਲੜ ਸਕਦੇ ਹਨ।
ਦੱਸ ਦੇਈਏ ਕਿ 5 ਅਗਸਤ 2019 ਨੂੰ ਕੇਂਦਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਸੀ ਅਤੇ ਉਸ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਕਈ ਕਾਨੂੰਨ ਲਾਗੂ ਕੀਤੇ, ਜਿਨ੍ਹਾਂ ਵਿਚ ਜ਼ਮੀਨ ਅਤੇ ਨਾਗਰਿਕਤਾ ਨਾਲ ਜੁੜੇ ਕਾਨੂੰਨ ਵੀ ਸ਼ਾਮਲ ਹਨ।
ਜੰਮੂ ਦੇ ਬਾਹਰੀ ਇਲਾਕੇ ਦੇ ਅਖਨੂਰ ਡਵੀਜ਼ਨ ਦੇ ਕੋਟ ਘਾਰੀ ਵਿਚ ਇਕ ਵੋਟਿੰਗ ਕੇਂਦਰ ਦੇ ਬਾਹਰ ਲਾਈਨ 'ਚ ਖੜ੍ਹੀ ਪੱਛਮੀ ਪਾਕਿਸਤਾਨ ਸ਼ਰਣਾਰਥੀ ਭਾਈਚਾਰੇ ਦੀ ਬੀਬੀ ਸੁਜਾਤੀ ਭਾਰਤੀ ਨੇ ਕਿਹਾ ਕਿ ਅਸੀਂ ਸਮਾਨਤਾ, ਨਿਆਂ ਅਤੇ ਆਜ਼ਾਦੀ ਵਰਗੇ ਸ਼ਬਦ ਸਣੇ ਹਨ ਅਤੇ ਅੱਜ ਅਸੀਂ ਇਨ੍ਹਾਂ ਸ਼ਬਦਾਂ ਦੇ ਅਸਲੀ ਮਾਇਨੇ ਮਹਿਸੂਸ ਕਰ ਰਹੇ ਹਾਂ। ਉਸ ਨੇ ਵਿਸ਼ੇਸ਼ ਦਰਜਾ ਹਟਾਉਣ ਦੇ ਕੇਂਦਰ ਦੇ ਫ਼ੈਸਲੇ ਲਈ ਉਸ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਉਹ ਸਥਾਈ ਵਾਸੀ ਦੇ ਰੂਪ ਵਿਚ ਲਾਈਨ 'ਚ ਲੱਗ ਕੇ ਆਜ਼ਾਦ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ ਕਿ ਆਖ਼ਰਕਾਰ 7 ਦਹਾਕਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਇਨਸਾਫ਼ ਮਿਲਿਆ। ਸੰਸਦੀ ਚੋਣਾਂ ਛੱਡ ਕੇ ਇਹ ਸ਼ਰਣਾਰਥੀ ਪਿਛਲੇ ਸਾਲ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ, ਪੰਚਾਇਤ ਅਤੇ ਸ਼ਹਿਰੀ ਸਥਾਨਕ ਬਾਡੀਜ਼ ਚੋਣਾਂ ਵਿਚ ਵੋਟਾਂ ਤੋਂ ਵਾਂਝੇ ਸਨ। ਦੱਸ ਦੇਈਏ ਕਿ 8 ਪੜਾਵਾਂ ਵਿਚ ਹੋ ਰਹੀਆਂ ਡੀ. ਡੀ. ਸੀ. ਚੋਣਾਂ ਦੇ ਪਹਿਲੇ ਪੜਾਅ ਵਿਚ 43 ਚੋਣ ਖੇਤਰਾਂ 'ਚ ਵੋਟਾਂ ਪਈਆਾਂ, ਜਿਨ੍ਹਾਂ 'ਚ 25 ਕਸ਼ਮੀਰ ਅਤੇ 18 ਜੰਮੂ 'ਚ ਹਨ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, ਜੋ ਕਿ 2 ਵਜੇ ਖਤਮ ਹੋਈਆਂ।
ਲੋਕਤੰਤਰੀ ਪ੍ਰਕਿਰਿਆ ਨੂੰ ਭੰਗ ਕਰਨ ਦੀ ਫਿਰਾਕ 'ਚ ਅੱਤਵਾਦੀ, ਕਰ ਰਹੇ ਘੁਸਪੈਠ ਦੀ ਕੋਸ਼ਿਸ਼ : ਫ਼ੌਜ ਮੁਖੀ
NEXT STORY