ਜੰਮੂ- ਜੰਮੂ-ਕਸ਼ਮੀਰ 'ਚ ਹੋਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਲਈ ਮੰਗਲਵਾਰ ਤੋਂ ਆਫ਼ਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। 38 ਦਿਨਾਂ ਦੀ ਇਹ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਯਾਨੀ ਕਿ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ। ਯਾਤਰਾ ਦਾ ਪ੍ਰਬੰਧਨ ਸ਼੍ਰੀ ਅਮਰਨਾਥਜੀ ਸ਼ਰਾਈਨ ਬੋਰਡ ਕਰਦਾ ਹੈ। ਰਜਿਸਟ੍ਰੇਸ਼ਨ ਦੇਸ਼ ਭਰ ਵਿਚ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਜੰਮੂ ਅਤੇ ਕਸ਼ਮੀਰ ਬੈਂਕ ਅਤੇ ਯੈੱਸ ਬੈਂਕ ਸਮੇਤ 533 ਸ਼ਾਖਾਵਾਂ ਵਿਚ ਹੋਵੇਗੀ। ਇਸ ਤੋਂ ਇਲਾਵਾ ਬੋਰਡ ਦੀ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 'ਕੋਰਟ ਕੰਪਲੈਕਸ ਅੰਦਰ ਬੰਬ ਹੈ!' ਪੁਲਸ ਨੂੰ ਪੈ ਗਈਆਂ ਭਾਜੜਾਂ
ਆਫ਼ਲਾਈਨ ਕਿਵੇਂ ਅਪਲਾਈ ਕਰੀਏ?
ਅਮਰਨਾਥ ਯਾਤਰਾ ਲਈ ਆਫ਼ਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ (SBI ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਜਾਂ ਯੈੱਸ ਬੈਂਕ) ਤੋਂ ਯਾਤਰਾ ਫਾਰਮ ਪ੍ਰਾਪਤ ਕਰਨਾ ਪਵੇਗਾ। ਇੱਥੇ ਕੇ. ਵਾਈ. ਸੀ. ਅਤੇ ਆਪਣਾ ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੋਵੇਗਾ।
ਰਜਿਸਟ੍ਰੇਸ਼ਨ ਲਈ ਕਿਹੜੇ ਦਸਤਾਵੇਜ਼ ਲੱਗਣਗੇ?
ਆਧਾਰ ਕਾਰਡ, ਪਾਸਪੋਰਟ, ਵੋਟਰ ਆਈਡੀ, ਡਰਾਈਵਿੰਗ ਲਾਇਸੈਂਸ ਵਿਚੋਂ ਕੋਈ ਇਕ ਅਤੇ ਪਾਸਪੋਰਟ ਸਾਈਜ਼ ਦੀਆਂ ਫੋਟੋਆਂ। ਸਾਰੇ ਉਮਰ ਵਰਗ ਦੇ ਲੋਕਾਂ ਦਾ ਆਪਣਾ ਸੂਬੇ ਦਾ ਅਧਿਕਾਰਤ ਡਾਕਟਰ ਵਲੋਂ ਮੈਡੀਕਲ ਸਰਟੀਫ਼ਿਕੇਟ।
ਇਹ ਵੀ ਪੜ੍ਹੋ- ਹੈਲੋ! ਸ਼ਹਿਰ 'ਚ ਹੋਣਗੇ ਬੰਬ ਧਮਾਕੇ, ਇਕ ਫੋਨ ਨੇ ਪੁਲਸ ਨੂੰ ਪਾ 'ਤੀਆਂ ਭਾਜੜਾਂ
ਯਾਤਰਾ ਤੋਂ ਪਹਿਲਾਂ ਸਰੀਰਕ ਰੂਪ ਨਾਲ ਤਿਆਰੀ?
ਯਾਤਰਾ ਤੋਂ 2-3 ਹਫ਼ਤੇ ਪਹਿਲਾਂ ਰੋਜ਼ਾਨਾ 6 ਕਿਲੋਮੀਟਰ ਪੈਦਲ ਤੁਰੋ। ਡੂੰਘਾ ਸਾਹ ਲੈਣ ਦੀ ਕਸਰਤ ਕਰੋ। ਤੁਸੀਂ ਫੇਫੜੇ, ਹਾਈ ਬਲੱਡ ਪ੍ਰੈੱਸ਼ਰ ਜਾਂ ਦਿਲ ਦੇ ਹੋਰ ਤੋਂ ਪੀੜਤ ਹੋ ਤਾਂ ਡਾਕਟਰ ਦੀ ਰਾਏ ਜ਼ਰੂਰ ਲਓ।
ਕਿੰਨੀ ਮੁਸ਼ਕਲ ਹੈ ਅਮਰਨਾਥ ਯਾਤਰਾ?
ਪਵਿੱਤਰ ਗੁਫ਼ਾ ਸਮੁੰਦਰ ਤਲ ਤੋਂ 13 ਹਜ਼ਾਰ ਫੁੱਟ ਉੱਪਰ ਹੈ। ਯਾਤਰਾ ਦੋ ਰੂਟਾਂ ਤੋਂ ਹੁੰਦੀ ਹੈ। ਦੱਖਣੀ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਦੇ ਬਾਲਟਾਲ ਅਤੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਤੋਂ। ਗੁਫ਼ਾ ਬਾਲਟਾਲ ਤੋਂ 14 ਕਿਲੋਮੀਟਰ ਤਾਂ ਪਹਿਲਗਾਮ ਤੋਂ 48 ਕਿਲੋਮੀਟਰ ਦੂਰ ਹੈ। ਅਮਰਨਾਥ ਸ਼ਰਾਈਨ ਬੋਰਡ ਵਲੋਂ 13 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਯਾਤਰਾ ਲਈ ਆਗਿਆ ਨਹੀਂ ਦਿੱਤੀ ਜਾਵੇਗੀ, ਭਾਵੇਂ ਉਨ੍ਹਾਂ ਕੋਲ ਲਾਜ਼ਮੀ ਮੈਡੀਕਲ ਸਰਟੀਫਿਕੇਟ ਹੋਵੇ। ਗਰਭਵਤੀ ਔਰਤਾਂ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਲਾਜ਼ਮੀ ਮੈਡੀਕਲ ਸਰਟੀਫਿਕੇਟ ਪੇਸ਼ ਕਰਨ।
ਇਹ ਵੀ ਪੜ੍ਹੋ- ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੇਮਾਨੰਦ ਮਹਾਰਾਜ ਜੀ ਦੀ ਫਿਰ ਵਿਗੜੀ ਸਿਹਤ! ਦੂਜੇ ਦਿਨ ਵੀ ਨਹੀਂ ਪੁੱਜੇ ਯਾਤਰਾ ’ਤੇ
NEXT STORY