ਨਵੀਂ ਦਿੱਲੀ— ਪਾਕਿਸਤਾਨ 'ਚ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਇਸੇ ਵਿਚਾਲੇ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਿਤਾਬ ਲਾਂਚ ਹੋਈ ਹੈ, ਜਿਸ ਨੇ ਸਾਬਕਾ ਕ੍ਰਿਕਟਰ ਦੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਰੇਹਮ ਖਾਨ ਨੇ ਆਪਣੀ ਕਿਤਾਬ 'ਚ ਇਮਰਾਨ ਖਾਨ ਦੇ ਭਾਰਤ 'ਚ 5 ਬੱਚਿਆਂ ਤੋਂ ਲੈ ਕੇ ਨਮਾਜ਼ ਤੋਂ ਜ਼ਿਆਦਾ ਜਾਦੂ ਟੋਣੇ 'ਚ ਵਿਸ਼ਵਾਸ ਕਰਨ ਦਾ ਦਾਅਵਾ ਕੀਤਾ ਹੈ। ਬੀਬੀਸੀ ਦੇ ਨਾਲ ਇਕ ਜਰਨਾਲਿਸਟ ਦੇ ਰੂਪ 'ਚ ਕੰਮ ਕਰ ਚੁੱਕੀ ਰੇਹਮ ਦੀ ਕਿਤਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਹੋਇਆ ਹੈ। ਰੇਹਮ ਨੇ ਆਪਣੀ ਕਿਤਾਬ 'ਚ ਕਿਹਾ ਕਿ ਉਸ ਨੇ ਇਮਰਾਨ ਖਾਨ ਨੂੰ ਨਰਿੰਦਰ ਮੋਦੀ ਤੋਂ ਸਿੱਖਣ ਦੇ ਲਈ ਕਿਹਾ ਸੀ।
ਰੇਹਮ ਖਾਨ ਨੇ ਜ਼ਿਕਰ ਕੀਤਾ ਕਿ ਜਦੋਂ ਵੀ ਇਮਰਾਨ ਖਾਨ ਤਣਾਅ 'ਚ ਰਹਿੰਦੇ ਸਨ ਤਾਂ ਉਹ ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਸਿਆਸੀ ਕਰੀਅਰ ਦੇ ਬਾਰੇ 'ਚ ਦੱਸਦੀ ਸੀ। ਰੇਹਮ ਨੇ ਕਿਹਾ ਕਿ ਮੈਨੂੰ ਪਤਾ ਹੈ ਇਹ ਨਹੀਂ ਹੋਣ ਵਾਲਾ। ਜਿਵੇਂ ਕਿ ਅਸੀਂ ਭਵਿੱਖਬਾਣੀ ਕੀਤੀ ਸੀ, ਉਹ ਸਭ ਖਤਮ ਹੋ ਗਿਆ ਸੀ। ਪਰ ਵਿਆਹ ਤੋਂ ਬਾਅਦ ਇਹ ਕਹਿਣ ਦਾ ਦਿਲ ਨਹੀਂ ਮੰਨ ਰਿਹਾ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਦੇ ਲਈ ਹਰੇ ਰੰਗ ਦਾ ਸੂਟ ਤਿਆਰ ਹੋਵੇਗਾ ( ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਲਈ)। ਮੈਂ ਹੌਲੀ-ਹੌਲੀ ਤੇ ਵਾਰ-ਵਾਰ ਮੋਦੀ ਦੀ ਉਦਾਹਰਣ ਦਿੱਤੀ, ਜੋ ਤਮਾਮ ਨਾਕਾਰਾਤਮਕ ਚੀਜ਼ਾਂ ਤੋਂ ਬਾਅਦ ਵੀ ਆਪਣੇ ਮਜ਼ਬੂਤ ਗਵਰਨੇਂਸ ਰਿਕਾਰਡ ਦੇ ਕਾਰਨ ਪ੍ਰਧਾਨ ਮੰਤਰੀ ਬਣੇ। ਮੈਂ ਇਮਰਾਨ ਖਾਨ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੁਸੀਂ ਵੀ ਕੇ.ਪੀ. 'ਚ ਆਪਣੇ ਆਪ ਨੂੰ ਸਾਬਿਤ ਕਰੋ।
ਇਸ ਕਿਤਾਬ 'ਚ ਜ਼ਿਕਰ ਹੈ ਕਿ ਬਾਲੀਵੁੱਡ ਦੇ ਕਈ ਪ੍ਰੋਡਿਊਸਰਾਂ ਨੇ ਇਮਰਾਨ ਖਾਨ ਤੇ ਰੇਹਮ ਖਾਨ 'ਤੇ ਇਕ ਫਿਲਮ ਬਣਾਉਣ ਦਾ ਇੱਛਾ ਜਤਾਈ ਸੀ। ਇਸ ਦੇ ਲਈ ਰੇਹਮ ਨੇ ਇਕ ਭਾਰਤੀ ਪ੍ਰੋਡਿਊਸਰ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਇਮਰਾਨ ਖਾਨ ਉਸ ਮੁਲਾਕਾਤ 'ਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ ਇਮਰਾਨ ਖਾਨ ਨੇ ਇਸ ਆਈਡੀਏ ਲਈ ਹਾਂ ਕਰ ਦਿੱਤੀ ਸੀ। ਹਾਲਾਂਕਿ ਕਿਤਾਬ 'ਚ ਜ਼ਿਕਰ ਨਹੀਂ ਹੈ ਕਿ ਦੋਵਾਂ 'ਤੇ ਬਾਲੀਵੁੱਡ ਫਿਲਮ ਬਣਾਏਗਾ।
ਦੱਸਣਯੋਗ ਹੈ ਕਿ ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਇਮਰਾਨ ਖਾਨ ਦੇ ਲਈ ਉਨ੍ਹਾਂ ਦੀ ਸਾਬਕਾ ਪਤਨੀ ਦੀ ਹੀ ਕਿਤਾਬ ਮੁਸ਼ਕਲਾਂ ਲੈ ਕੇ ਆਈ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ 'ਚ ਸੱਤਾਧਾਰੀ ਪੀ.ਐੱਮ.ਐੱਲ.-ਐੱਨ ਨੂੰ ਸਖਤ ਟੱਕਰ ਦੇ ਰਹੀ ਹੈ।
PM ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਦੇ ਲੱਖਾਂ ਫਾਲੋਅਰਜ਼ ਗਾਇਬ
NEXT STORY